15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 27-12-2025
ਰਾਜਪੁਰਾ, 26 ਦਸੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਦੀਪਕ ਸੂਦ ਪੁੱਤਰ ਰਜਿੰਦਰ ਕੁਮਾਰ ਵਾਸੀ ਸੁੰਦਰ ਐਨਕਲੇਵ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਬੀਤੇ ਦਿਨੀਂ ਫ਼ੋਨ ਆਇਆ | ਉਸ ਨੂੰ ਰਾਇਲ ਹੋਟਲ ਕੋਲ ਬੁਲਾਇਆ ਗਿਆ ਸੀ | ਜਦੋਂ ਮੁੱਦਈ ਉੱਥੇ ਗਿਆ ਤਾਂ ਉਸ ਥਾਂ 'ਤੇ ਕੁੱਝ ਲੜਕੇ ਥਾਰ ਗੱਡੀ 'ਤੇ ਬੈਠੇ ਸਨ | ਇਸੇ ਦੌਰਾਨ ਉਨ੍ਹਾਂ ਨੇ ਦੀਪਕ ਸੂਦ ਦੀ ਕੁੱਟਮਾਰ ਕੀਤੀ | ਸ਼ਿਕਾਇਤ ਮੁਤਾਬਿਕ ਇਕ ਲੜਕੇ ਨੇ ਹੱਥ ਵਿਚ ਪਿਸਟਲ ਵੀ ਫੜਿਆ ਹੋਇਆ ਸੀ ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕੇਸ਼ਵ ਖੱਤਰੀ, ਅਵੀ ਖੱਤਰੀ, ਤੇਜਵੰਤ ਅਤੇ ਹੋਰ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਪਿਤਾ, ਭਰਾ ਤੇ ਭਰਜਾਈ ਨਾਮਜ਼ਦ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24