26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੁਖ਼ਤਿਆਰ ਸਿੰਘ ਮਿਲਾਪ ਨੇ 100 ਮੀਟਰ ਦੌੜ 'ਚ ਚਾਂਦੀ ਦਾ ਤਗ਼ਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 22-11-2025
ਮਲੋਟ, 21 ਨਵੰਬਰ (ਅਜਮੇਰ ਸਿੰਘ ਬਰਾੜ)-ਬੀਤੇ ਦਿਨੀਂ ਚੇਨਈ ਵਿਖੇ ਮਾਸਟਰ ਮੀਟ ਖੇਡਾਂ ਹੋਈਆਂ, ਜਿਸ ਵਿਚ 28 ਦੇਸ਼ਾਂ ਦੇਸ਼ਾਂ ਦੇ ਲਗਪਗ ਤਿੰਨ ਹਜ਼ਾਰ ਖਿਡਾਰੀਆਂ ਨੇ ਭਾਗ ਲਿਆ | ਇਸ ਵਿਚ ਮਲੋਟ ਤੋਂ ਰਾਮਗੜ੍ਹੀਆ ਪਰਿਵਾਰ ਦੇ ਖਿਡਾਰੀ ਮੁਖ਼ਤਿਆਰ ਸਿੰਘ ਮਿਲਾਪ ਵਾਲਿਆਂ ਨੇ ਵੀ ਸ਼ਮੂਲੀਅਤ ਕੀਤੀ | ਮੁਖ਼ਤਿਆਰ ਸਿੰਘ ਮਿਲਾਪ ਮਕੈਨੀਕਲ ਵਾਲਿਆਂ ਨੇ 100 ਮੀਟਰ ਦੌੜ ਵਿਚ ਏਸ਼ੀਆ ਵਿਚ ਦੂਜੇ ਸਥਾਨ 'ਤੇ ਰਹਿ ਕੇ ਭਾਰਤ ਤੇ ਪੰਜਾਬ ਤੋਂ ਇਲਾਵਾ ਆਪਣੇ ਸ਼ਹਿਰ ਮਲੋਟ ਦਾ ਨਾਂਅ ਰੌਸ਼ਨ ਕੀਤਾ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ | ਮੁਖ਼ਤਿਆਰ ਸਿੰਘ ਮਿਲਾਪ ਦਾ ਮਲੋਟ ਪਹੁੰਚਣ 'ਤੇ ਸ਼ਹਿਰ ਵਾਸੀਆਂ ਤੇ ਵਿਸ਼ੇਸ਼ ਤੌਰ 'ਤੇ ਰਾਮਗੜ੍ਹੀਆ ਬਿਰਾਦਰੀ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ ਵਲੋਂ ਵੀ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸੁਸਾਇਟੀ ਦੇ ਆਗੂਆਂ ਪ੍ਰੀਤਮ ਸਿੰਘ, ਅੰਗਰੇਜ਼ ਸਿੰਘ, ਬਲਵੀਰ ਸਿੰਘ ਤੱਪਾਖੇੜਾ ਕੋਆਰਡੀਨੇਟਰ, ਆਤਮਾ ਸਿੰਘ, ਅਜੀਤ ਸਿੰਘ, ਕਿਰਪਾਲ ਸਿੰਘ, ਲਖਵਿੰਦਰ ਸਿੰਘ, ਸੰਤੋਖ ਸਿੰਘ ਤੇ ਹੋਰ ਸੀਨੀਅਰ ਆਗੂਆਂ ਨੇ ਵੀ ਮੁਖ਼ਤਿਆਰ ਸਿੰਘ ਨੂੰ ਵਧਾਈ ਦਿੱਤੀ | ਨੌਜਵਾਨ ਆਗੂ ਗੋਲਡੀ ਭੁੱਲਰ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਵੰਦਨ-ਛਾਤਰ ਅਭਿਨੰਦਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਜ਼ਿਲ੍ਹੇ 'ਚ ਅਮਨ ਸ਼ਾਂਤੀ ਤੇ ਨਸ਼ਿਆਂ ਦਾ ਖ਼ਾਤਮਾ ਪਹਿਲੀ ਤਰਜੀਹ-ਐੱਸ.ਐੱਸ.ਪੀ. ਅਭਿਮੰਨਿਊ ਰਾਣਾ
Ad Position 24