26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਵੰਦਨ-ਛਾਤਰ ਅਭਿਨੰਦਨ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 22-11-2025
ਮਲੋਟ, 21 ਨਵੰਬਰ (ਪਾਟਿਲ)-ਅੱਜ ਭਾਰਤ ਵਿਕਾਸ ਪਰਿਸ਼ਦ ਮਲੋਟ ਵਲੋਂ ਗੁਰੂ ਵੰਦਨ-ਛਾਤਰ ਅਭਿਨੰਦਨ ਸਮਾਗਮ ਡੀ.ਏ.ਵੀ. ਸਕੂਲ ਮਲੋਟ ਵਿਖੇ ਕਰਵਾਇਆ ਗਿਆ | ਇਸ ਪਵਿੱਤਰ ਮੌਕੇ ਅਧਿਆਪਕਾਂ, ਗੁਰੂਆਂ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੇ ਯੋਗਦਾਨ ਨੂੰ ਨਮਨ ਕੀਤਾ ਗਿਆ | ਪਿ੍ੰਸੀਪਲ ਰਕੇਸ਼ ਸ਼ਰਮਾ ਨੇ ਪਰਿਸ਼ਦ ਦੇ ਸਾਰੇ ਆਏ ਹੋਏ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਜੀ ਆਇਆ ਕਿਹਾ | ਪ੍ਰੀਸ਼ਦ ਦੇ ਰੀਜਨਲ ਸਕੱਤਰ (ਸੰਸਕਾਰ) ਰਾਜ ਵਾਟਸ ਨੇ ਗੁਰੂ–ਸ਼ਿਸ਼ਿਆ ਪਰੰਪਰਾ, ਗੁਰੂਆਂ ਦੀ ਮਹਿਮਾ ਤੇ ਅਧਿਆਪਕਾਂ ਦੇ ਅਮੋਲਿਕ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਪ੍ਰੀਸ਼ਦ ਦੇ ਸੂਬਾ ਸਕੱਤਰ ਪ੍ਰਦੀਪ ਬੱਬਰ, ਸੂਬਾ ਕਨਵੀਨਰ (ਸੰਸਕਾਰ) ਰਜਿੰਦਰ ਪਪਨੇਜਾ, ਪ੍ਰਧਾਨ ਧਰਮਪਾਲ ਗੂੰਬਰ, ਸਕੱਤਰ ਰਜਿੰਦਰ ਨਾਗਪਾਲ, ਖ਼ਜ਼ਾਨਚੀ ਸੋਹਨ ਲਾਲ ਗੂੰਬਰ, ਸ਼ਗਨ ਲਾਲ, ਵੇਦ ਪ੍ਰਕਾਸ਼ ਬਾਂਸਲ, ਪ੍ਰਾਜੈਕਟ ਇੰਚਾਰਜ ਵਿੰਕੇਦਰ ਸੁਖੀਜਾ, ਕੁਲਵੰਤ ਕੌਰ, ਮੈਡਮ ਨੇਹਾ, ਗਗਨਦੀਪ ਸਿੰਘ, ਸਰਬਜੀਤ ਭੱਟੀ, ਰਵੀ ਨਾਗਪਾਲ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਜੀ.ਪੀ. ਵਲੋਂ ਡਾ. ਪੁਸ਼ਪਿੰਦਰ ਸਿੰਘ ਪ੍ਰਸੰਸਾ ਪੱਤਰ ਨਾਲ ਸਨਮਾਨਿਤ <br/> ਅਗਲੀ ਖ਼ਬਰ ਮੁਖ਼ਤਿਆਰ ਸਿੰਘ ਮਿਲਾਪ ਨੇ 100 ਮੀਟਰ ਦੌੜ 'ਚ ਚਾਂਦੀ ਦਾ ਤਗ਼ਮਾ ਜਿੱਤਿਆ
Ad Position 24