26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕਲਾਥ ਮਰਚੈਂਟ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 22-11-2025
ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕਲਾਥ ਮਰਚੈਂਟਸ ਯੂਨੀਅਨ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਅਗਜੈਕਟਿਵ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਕੱਪੜਾ ਵਪਾਰੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰਧਾਨ ਨੇ ਕਿਹਾ ਕਿ ਕੱਪੜਾ ਵਪਾਰੀਆਂ ਨੂੰ ਫ਼ੀਲਡ 'ਚ ਆ ਰਹੀਆਂ ਪ੍ਰੇਸ਼ਾਨੀਆਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁਕਾਨ ਉਪਰ ਬਿੱਲ ਜੀ.ਐੱਸ.ਟੀ. ਵਾਲੇ ਹੀ ਕੱਟਣ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਇਸ ਦੇ ਨਾਲ ਹੀ ਉਹ ਗ੍ਰਾਹਕਾਂ ਨੂੰ ਜੇਕਰ ਬਿੱਲ ਦਿੰਦੇ ਹਨ ਤਾਂ ਉਹ ਵੀ ਜੀ.ਐੱਸ.ਟੀ. ਵਾਲੇ ਹੀ ਦੇਣ | ਇਸ ਮੌਕੇ ਜਨਰਲ ਸਕੱਤਰ ਪਿੰਦਰਪਾਲ ਸਿੰਘ ਰਿੰਪਲ, ਸ਼ਿਵ ਗਾਵੜੀ, ਚਿੰਟੂ, ਜੌਲੀ, ਰੌਬਿਨ ਖੇੜਾ, ਹਰਮੀਤ, ਅਮਨ ਮੱਕੜ, ਪ੍ਰੀਤ, ਮਨੋਜ ਖੇੜਾ (ਕੈਂਡੀ), ਪ੍ਰਦੀਪ ਕੁਮਾਰ, ਪ੍ਰਦੀਪ ਕੁਮਾਰ, ਸਤੀਸ਼ ਖੇੜਾ, ਪਿ੍ਥਵੀ ਰਾਜ, ਭਗਵਾਨ ਸੇਤੀਆ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਕੁਸ਼ਤੀ ਮੁਕਾਬਲਿਆਂ 'ਚ ਜਿੱਤਿਆ ਕਾਂਸੀ ਦਾ ਤਗ਼ਮਾ ਅਗਲੀ ਖ਼ਬਰ ਡੀ.ਜੀ.ਪੀ. ਵਲੋਂ ਡਾ. ਪੁਸ਼ਪਿੰਦਰ ਸਿੰਘ ਪ੍ਰਸੰਸਾ ਪੱਤਰ ਨਾਲ ਸਨਮਾਨਿਤ <br/>
Ad Position 24