ਜੈਤੋ, 22 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕਾ ਜੈਤੋ ਵਿਚ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਜੈਤੋ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਬਾਦਲ ਵਲੋਂ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਇਕ ਮੀਟਿੰਗ ਬੁਲਾਈ ਗਈ, ਜਿਸ ਵਿਚ ਪਾਰਟੀ ਦੇ ਸੀਨੀਅਰ ਲੀਡਰਾਂ ਅਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਸੂਬਾ ਸਿੰਘ ਬਾਦਲ ਨੇ ਵਰਕਰਾਂ ਨੂੰ ਕਿਹਾ ਕਿ ਇਹ ਚੋਣਾਂ ਅਕਾਲੀ ਦਲ (ਬ) ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹਨ ਅਤੇ ਹਰ ਵਰਕਰ ਦੀ ਭੂਮਿਕਾ ਨਿਰਣਾਇਕ ਰਹੇਗੀ | ਉਨ੍ਹਾਂ ਕਿਹਾ ਕਿ ਪਾਰਟੀ ਦੀ ਨੀਤੀ, ਵਿਚਾਰਧਾਰਾ ਅਤੇ ਜਨਵਿਰੋਧੀ ਸਰਕਾਰੀ ਨੀਤੀਆਂ ਦਾ ਸੱਚ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਵਰਕਰਾਂ ਨੂੰ ਇਕਜੁੱਟਤਾ, ਸੱਚਾਈ ਅਤੇ ਸੇਵਾ ਭਾਵਨਾ ਨਾਲ ਮੈਦਾਨ ਵਿਚ ਉਤਰਣ ਦਾ ਸੰਦੇਸ਼ ਦਿੱਤਾ ਅਤੇ ਚੋਣਾਂ ਨੂੰ ਫਤਿਹ ਕਰਨ ਲਈ ਪੂਰੀ ਤਾਕਤ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ | ਮੀਟਿੰਗ ਵਿਚ ਕੋਰ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਨੇ ਚੋਣ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਵਰਕਰਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ | ਇਸ ਮਨਦੀਪ ਸਿੰਘ ਰੌਬੀ ਬਰਾੜ ਸਰਕਲ ਪ੍ਰਧਾਨ ਪੰਜਗਰਾਈਾ, ਅਮਨਪ੍ਰੀਤ ਸਿੰਘ ਪਾਲੀ ਚੇਅਰਮੈਨ ਬਰਗਾੜੀ, ਭਗਵਾਨ ਸਿੰਘ ਸਾਬਕਾ ਸਰਪੰਚ, ਮੰਦਰ ਸਿੰਘ ਢੈਪਈ, ਸਿਕੰਦਰ ਸਿੰਘ ਨੰਬਰਦਾਰ, ਜਰਨੈਲ ਸਿੰਘ ਸਾਬਕਾ ਸਰਪੰਚ ਅਜਿੱਤ ਗਿੱਲ, ਬੇਅੰਤ ਸਿੰਘ, ਲੱਖਾ ਸਿੰਘ ਸਾਬਕਾ ਸਰਪੰਚ, ਭਗਵਾਨ ਸਿੰਘ ਸਾਬਕਾ ਸਰਪੰਚ ਰਣ ਸਿੰਘ ਵਾਲਾ, ਪਰਮਜੀਤ ਸਿੰਘ ਗੁਰੂਸਰ, ਜਗਦੇਵ ਸਿੰਘ ਗੁਰੂਸਰ, ਜਗਮੇਲ ਸਿੰਘ ਗੁਰੂਸਰ, ਮਨਿੰਦਰ ਸਿੰਘ ਗੁਰੂਸਰ, ਕੁਲਵੰਤ ਸਿੰਘ ਸਾਬਕਾ ਸਰਪੰਚ, ਪੱਪਾ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਸੋਢੀ ਆਦਿ ਹਾਜ਼ਰ ਸਨ |