ਮੰਡੀ ਲੱਖੇਵਾਲੀ, 6 ਦਸੰਬਰ (ਮਿਲਖ ਰਾਜ)-ਸ਼ੁਰੂ ਤੋਂ ਚਰਚਿਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਕਾਂਗਰਸ ਪਾਰਟੀ ਵਲੋਂ ਇਸ ਵਾਰ ਪਾਰਟੀ ਦੇ ਦਿੱਗਜ ਆਗੂ ਚਰਨਜੀਤ ਸਿੰਘ ਮਾਨ ਪਿੰਡ ਬਾਂਮ ਨੂੰ ਉਮੀਦਵਾਰ ਬਣਾਇਆ ਗਿਆ ਹੈ | ਟਕਸਾਲੀ ਕਾਂਗਰਸੀ ਪਰਿਵਾਰ ਵਿਚ ਜਨਮੇ ਚਰਨਦੀਪ ਸਿੰਘ ਮਾਨ ਹਲਕਾ ਮਲੋਟ ਤੋਂ ਯੂਥ ਕਾਂਗਰਸ ਦੇ ਪ੍ਰਧਾਨ, ਉਸ ਤੋਂ ਬਾਅਦ ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਦੇ ਵਾਈਸ ਪ੍ਰਧਾਨ ਅਤੇ ਹੁਣ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਵਜੋਂ ਪਾਰਟੀ ਦੀ ਸੇਵਾ ਕਰ ਰਹੇ ਹਨ | ਪਾਰਟੀ ਵਲੋਂ ਸਰਕਾਰ ਦੌਰਾਨ ਇਲਾਕੇ ਵਿਚ ਕੀਤੇ ਵੱਡੇ ਵਿਕਾਸ ਕੰਮਾਂ, ਸਮਾਜ ਸੇਵੀ ਪਰਿਵਾਰ ਹੋਣ ਕਾਰਨ ਚੰਗੀ ਜਾਣ ਪਹਿਚਾਣ ਅਤੇ ਲੋਕਾਂ ਦੇ ਕਾਂਗਰਸ ਵੱਲ ਰੁਝਾਨ ਕਾਰਨ ਉਹ ਆਪਣੀ ਜਿੱਤ ਦੀ ਪੱਕੀ ਉਮੀਦ ਲਾਈ ਬੈਠੇ ਹਨ | ਸੂਬਾ ਪ੍ਰਧਾਨ ਦੇ ਅਸ਼ੀਰਵਾਦ ਦੇ ਚੱਲਦੇ ਹਲਕਾ ਇੰਚਾਰਜ ਰੁਪਿੰਦਰ ਕੌਰ ਰੂਬੀ ਸਾਬਕਾ ਵਿਧਾਇਕਾ ਅਤੇ ਜਗਤਪਾਲ ਸਿੰਘ ਸ਼ੇਰੇਵਾਲਾ ਉਨ੍ਹਾਂ ਲਈ ਸਖ਼ਤ ਮਿਹਨਤ ਕਰ ਰਹੇ ਹਨ |