ਕੋਟਕਪੂਰਾ, 25 ਦਸੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਸੁਖਵਿੰਦਰਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਥਾਣਾ ਸਦਰ ਕੋਟਕਪੂਰਾ ਤੋਂ ਪਿੰਡ ਢਿੱਲਵਾਂ ਕਲਾਂ ਵਿਚ ਦੀ ਹੁੰਦੇ ਹੋਏ ਪੰਜਗਰਾਈਾ ਕਲਾਂ ਤੋਂ ਦੇਵੀਵਾਲਾ, ਕੋਟਸੁਖੀਆ ਆਦਿ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨਾਨਕਸਰ ਗੁਰਦੁਆਰਾ ਸਾਹਿਬ ਬਾਹੱਦ ਪਿੰਡ ਦੇਵੀਵਾਲਾ ਤੋਂ ਥੋੜ੍ਹਾ ਪਿੱਛੇ ਸੀ ਤਾਂ ਪਿੰਡ ਦੇਵੀਵਾਲਾ ਤਰਫੋਂ ਇਕ ਨੌਜਵਾਨ ਪੈਦਲ ਤੁਰਿਆ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਨੂੰ ਮੁੜ ਗਿਆ ਤੇ ਤੇਜ ਕਦਮੀਂ ਹੋ ਤੁਰਿਆ | ਜਿਸ ਨੇ ਤੁਰੇ ਜਾਂਦੇ ਨੇ ਆਪਣੀ ਪਹਿਨੀ ਲੋਅਰ ਦੀ ਸੱਜੀ ਜੇਬ 'ਚੋਂ ਲਿਫ਼ਾਫ਼ੇ ਵਿਚ ਲਪੇਟੀ ਵਸਤੂ ਕੱਢ ਕੇ ਹੇਠਾਂ ਸੁੱਟ ਦਿੱਤੀ | ਸ਼ੱਕ ਪੈਣ 'ਤੇ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁੱਛਿਆ | ਜਿਸ ਨੇ ਆਪਣਾ ਨਾਮ ਖੁਸ਼ਕਰਨ ਸਿੰਘ ਵਾਸੀ ਨੇੜੇ ਬੱਸ ਅੱਡਾ ਪਿੰਡ ਢਿੱਲਵਾਂ ਕਲਾਂ, ਜ਼ਿਲ੍ਹਾ ਫ਼ਰੀਦਕੋਟ ਦੱਸਿਆ | ਉਪਰੰਤ ਪੁਲਿਸ ਨੂੰ ਉਸ ਕੋਲੋਂ 05.50 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |