23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਲਹਿੰਦੇ ਪੰਜਾਬ ਦੀ ਵਿਧਾਨ ਸਭਾ ਨੇ ਪਤੰਗਬਾਜ਼ੀ ਸੰਬੰਧੀ ਨਿਯਮ ਬਿੱਲ-2025 ਕੀਤਾ ਪਾਸ

Ad Position 21
No active advertisement
ਅਜੀਤ ਡੈਸਕ 26-12-2025

ਅੰਮ੍ਰਿਤਸਰ, 25 ਦਸੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਵਿਧਾਨ ਸਭਾ ਨੇ ਸੂਬੇ 'ਚ ਪਤੰਗਾਂ ਉਡਾਉਣ ਸੰਬੰਧੀ ਨਿਯਮ ਬਿੱਲ 2025 ਨੂੰ ਬਹੁਮਤ ਵੋਟਾਂ ਨਾਲ ਪਾਸ ਕਰ ਦਿੱਤਾ ਹੈ, ਜਿਸ 'ਚ ਮਨੁੱਖੀ ਜਾਨ ਅਤੇ ਜਾਇਦਾਦ ਦੀ ਰੱਖਿਆ ਲਈ ਸਖ਼ਤ ਨਵੇਂ ਨਿਯਮ ਅਤੇ ਜੁਰਮਾਨੇ ਪੇਸ਼ ਕੀਤੇ ਗਏ ਹਨ। ਨਵੇਂ ਕਾਨੂੰਨ ਨਾਲ ਪੰਜਾਬ 'ਚ ਪਤੰਗਾਂ ਉਡਾਉਣ ਸੰਬੰਧੀ ਮਨਾਹੀ ਆਰਡੀਨੈਂਸ 2001 ਰੱਦ ਹੋ ਗਿਆ ਹੈ। ਉਕਤ ਬਿੱਲ ਦੇ ਅਨੁਸਾਰ ਧਾਤ ਦੀ ਤਾਰ ਵਾਲੀ ਡੋਰ, ਨਾਈਲਨ ਦੀ ਡੋਰ ਅਤੇ ਰਸਾਇਣਿਕ ਤੌਰ 'ਤੇ ਲੇਪੀਆਂ ਜਾਂ ਕੱਚ ਨਾਲ ਢਕੀਆਂ ਪਤੰਗ ਦੇ ਮਾਂਝਾ ਦੀ ਵਰਤੋਂ, ਨਿਰਮਾਣ, ਸਟੋਰੇਜ ਅਤੇ ਵਿੱਕਰੀ 'ਤੇ ਪਾਬੰਦੀ ਲਗਾਈ ਜਾਵੇਗੀ। ਬਿੱਲ ਉਲੰਘਣਾਵਾਂ ਲਈ ਸਖ਼ਤ ਸਜ਼ਾਵਾਂ ਤੈਅ ਕੀਤੀਆਂ ਗਈਆਂ ਹਨ। ਬਿਨਾਂ ਇਜਾਜ਼ਤ ਦੇ ਪਤੰਗ ਉਡਾਉਣ ਜਾਂ ਗੈਰ-ਕਾਨੂੰਨੀ ਤੌਰ 'ਤੇ ਪਤੰਗ ਬਣਾਉਣ, ਸਟੋਰ ਕਰਨ ਜਾਂ ਵੇਚਣ 'ਤੇ ਤਿੰਨ ਤੋਂ ਪੰਜ ਸਾਲ ਦੀ ਕੈਦ, 20 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪਾਬੰਦੀਸ਼ੁਦਾ ਪਤੰਗ ਦੀਆਂ ਡੋਰਾਂ ਦੇ ਨਿਰਮਾਣ ਜਾਂ ਵਿੱਕਰੀ 'ਚ ਸ਼ਾਮਲ ਲੋਕਾਂ ਨੂੰ ਪੰਜ ਤੋਂ ਸੱਤ ਸਾਲ ਦੀ ਕੈਦ ਜਾਂ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਡਾਕਟਰਾਂ ਨੇ ਦੂਜੇ ਦਿਨ ਵੀ ਵੈਟਰਨਰੀ ਸੇਵਾਵਾਂ ਕੀਤੀਆਂ ਠੱਪ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24