02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਠੰਢ ਵਧੀ, ਤਾਪਮਾਨ ਸਵੇਰ ਤੇ ਰਾਤ ਨੂੰ ਪੰਜ ਡਿਗਰੀ ਤੱਕ ਡਿੱਗਿਆ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਸ੍ਰੀ ਮੁਕਤਸਰ ਸਾਹਿਬ, 5 ਦਸੰਬਰ (ਹਰਮਹਿੰਦਰ ਪਾਲ)-ਇਲਾਕੇ ਵਿਚ ਸਵੇਰ-ਸ਼ਾਮ ਠੰਢ ਹੋਰ ਵਧ ਗਈ | ਦੁਪਹਿਰ ਵਿਚ ਹਲਕੀ ਧੁੱਪ ਨਿਕਲ ਰਹੀ ਹੈ, ਪਰ ਸਵੇਰ ਤੇ ਰਾਤ ਨੂੰ ਠੰਢ ਵਧਣ ਲੱਗੀ ਹੈ | ਇਸ ਸਮੇਂ ਵੱਧ ਤੋਂ ਵੱਧ ਤਾਪਮਾਨ 18 ਤੇ ਨਿਊਨਤਮ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਜਦਕਿ ਦਿਨ ਵਿਚ ਵੱਧ ਤੋਂ ਵੱਧ ਤਾਪਮਾਨ 20.6 ਡਿਗਰੀ ਰਿਕਾਰਡ ਹੋਇਆ | ਮੌਸਮ ਕੇਂਦਰ ਨੇ ਦੋ ਦਿਨ ਠੰਡੀਆਂ ਹਵਾਵਾਂ ਦੇ ਲਿਹਾਜ ਨਾਲ ਯੈਲੋ ਅਲਰਟ ਜਾਰੀ ਕੀਤਾ ਹੈ | ਹੁਣ ਦਸੰਬਰ ਦੀ ਸ਼ੁਰੂਆਤ ਹੋ ਗਈ ਹੈ | ਮੌਸਮ ਵਿਭਾਗ ਦੇ ਮੁਤਾਬਕ ਹਵਾ ਦੀ ਰਫ਼ਤਾਰ 5 ਤੋਂ 10 ਕਿੱਲੋਮੀਟਰ ਪ੍ਰਤੀ ਘੰਟਾ ਰਹੇਗੀ | ਹਵਾ ਵਿਚ ਨਮੀ ਵਧਣ ਨਾਲ ਪਾਲਾ ਪੈਣ ਦੀ ਸੰਭਾਵਨਾ ਹੈ | ਸਵੇਰ ਦੇ ਸਮੇਂ ਧੁੰਦ ਦਾ ਸਮਾਂ ਵਧ ਸਕਦਾ ਹੈ | ਇਸ ਮੌਕੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਅਜਿਹੇ ਵਿਚ ਫ਼ਸਲਾਂ 'ਤੇ ਪੈ ਰਹੀ ਇਹ ਧੁੰਦ ਫ਼ਿਲਹਾਲ ਕੋਈ ਨੁਕਸਾਨ ਨਹੀਂ ਪਹੁੰਚਾਏਗੀ, ਪਰ ਅੱਗੇ ਹੋਰ ਜ਼ਿਆਦਾ ਕੋਹਰਾ ਪਵੇਗਾ, ਤਾਂ ਕਿਸਾਨਾਂ ਨੂੰ ਤਾਪਮਾਨ ਦਾ ਧਿਆਨ ਰੱਖਣਾ ਪਵੇਗਾ ਤੇ ਸਮੇਂ 'ਤੇ ਸਿੰਜਾਈ ਕਰਨੀ ਪਵੇਗੀ | ਉਨ੍ਹਾਂ ਦੱਸਿਆ ਕਿ ਧੁੰਦ ਦਾ ਫ਼ਸਲਾਂ 'ਤੇ ਜ਼ਿਆਦਾ ਕੋਈ ਨੁਕਸਾਨ ਨਹੀਂ ਹੈ, ਪਰ ਕੋਹਰੇ ਦਾ ਫ਼ਸਲਾਂ 'ਤੇ ਨੁਕਸਾਨ ਰਹਿੰਦਾ ਹੈ | ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਸੀਤ ਲਹਿਰ ਤੋਂ ਬਚਾਅ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਦੀ ਨੂੰ ਦੇਖਦੇ ਹੋਏ ਵਿਸ਼ੇਸ਼ ਸਾਵਧਾਨੀਆਂ ਵਰਤਣ | ਗਰਮ ਕੱਪੜੇ ਪਹਿਣਨ ਤੇ ਫਲੂ, ਸਰਦੀ, ਖੰਘ ਤੇ ਜੁਕਾਮ ਆਦਿ ਦੇ ਲੱਛਣ ਹੋਣ 'ਤੇ ਡਾਕਟਰ ਨਾਲ ਸੰਪਰਕ ਕਰਨ | ਉਨ੍ਹਾਂ ਕਿਹਾ ਕਿ ਯੋਗ ਮਾਤਰਾ ਵਿਚ ਪੌਸ਼ਟਿਕ ਤੱਤਾਂ ਯੁਕਤ ਭੋਜਨ ਖਾਓ, ਵਿਟਾਮਿਨ ਸੀ ਨਾਲ ਭਰਪੂਰ ਫ਼ਲ ਤੇ ਸਬਜ਼ੀਆਂ ਖਾਓ ਤੇ ਰੋਜ਼ਾਨਾ ਗਰਮ ਤਰਲ ਪਦਾਰਥ ਜ਼ਰੂਰੀ ਪੀਓ | ਜ਼ਰੂਰਤ ਅਨੁਸਾਰ ਰੂਮ ਹੀਟਰ ਦੀ ਵਰਤੋਂ ਕਰੋ ਤੇ ਰੂਮ ਹੀਟਰ ਦੇ ਇਸਤੇਮਾਲ ਦੌਰਾਨ ਉਚਿਤ ਹਵਾ ਨਿਕਾਸੀ ਦਾ ਪ੍ਰਬੰਧ ਕਰੋ |
Ad Position 22
No active advertisement
ਪਿਛਲੀ ਖ਼ਬਰ ਮਰਹੂਮ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ ਦਾ 54ਵਾਂ ਜਨਮ ਦਿਨ ਮਨਾਇਆ ਅਗਲੀ ਖ਼ਬਰ ਪੈਨਸ਼ਨਰ ਸੇਵਾ ਮੇਲੇ ਦੇ ਦੂਸਰੇ ਦਿਨ 150 ਦੇ ਕਰੀਬ ਪੈਨਸ਼ਰਾਂ ਦੀ ਈ-ਕੇ-ਵਾਈ-ਸੀ ਪ੍ਰਕਿਰਿਆ ਮੁਕੰਮਲ ਕੀਤੀ
Ad Position 24