ਬਾਜਾਖਾਨਾ, 5 ਦਸੰਬਰ (ਜਗਦੀਪ ਸਿੰਘ ਗਿੱਲ)-ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਹਰਜੀਤ ਬਰਾੜ ਬਾਜਾਖਾਨਾ ਦੀ ਯਾਦ 'ਚ ਨਵੇਂ ਗਠਿਤ ਕੀਤੇ ਗਏ ਹਰਜੀਤ ਯੂਥ ਕਲੱਬ ਬਾਜਾਖਾਨਾ ਦੇ ਪ੍ਰਧਾਨ ਕੈਨੇਡੀਅਨ ਗੁਰਪ੍ਰੀਤ ਸਿੰਘ ਕਾਕੂ ਬਰਾੜ ਦੇ ਉਪਰਾਲੇ ਸਦਕਾ ਕਲੱਬ ਦੇ ਸਮੂਹ ਅਹੁਦੇਦਾਰਾਂ, ਐਨ.ਆਰ.ਆਈ. ਵੀਰਾਂ, ਕਸਬਾ ਬਾਜਾਖਾਨਾ ਦੀਆਂ ਤਿੰਨੇ ਗਰਾਮ ਪੰਚਾਇਤਾਂ ਦੇ ਸਰਪੰਚਾਂ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਹਰਜੀਤ ਬਰਾੜ ਬਾਜਾਖਾਨਾ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ | ਨਵਦੀਪ ਦਬੜ੍ਹੀਖਾਨਾ ਅੰਤਰ ਰਾਸ਼ਟਰੀ ਕਬੱਡੀ ਕੁਮੈਂਟੇਟਰ ਨੇ ਦੱਸਿਆ ਕਿ ਹਰਜੀਤ ਬਰਾੜ ਬਾਜਾਖਾਨਾ ਦੀ ਯਾਦ ਵਿਚ ਹਰਜੀਤ ਬਰਾੜ ਯੂਥ ਕਲੱਬ ਬਾਜਾਖਾਨਾ ਵਲੋਂ ਜਲਦ ਹੀ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ | ਹਰਜੀਤ ਬਰਾੜ ਕਬੱਡੀ ਕਲੱਬ ਬਾਜਾਖਾਨਾ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਜਸਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ 18 ਸਾਲ ਲਗਾਤਾਰ ਹਰਜੀਤ ਬਰਾੜ ਦੀ ਯਾਦ ਵਿਚ ਅੰਤਰ ਰਾਸ਼ਟਰੀ ਪੱਧਰ ਦਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਰਿਹਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਇਜ਼ਾਜਤ ਨਾ ਦਿੰਦੀ ਹੋਣ ਕਰਕੇ ਉਕਤ ਟੂਰਨਾਮੈਂਟ ਨਿਰੰਤਰ ਜਾਰੀ ਨਹੀਂ ਰੱਖ ਸਕੇ ਅਤੇ ਹੁਣ ਉਕਤ ਨੌਜਵਾਨਾਂ ਵਲੋਂ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਅਤੇ ਉਕਤ ਨੌਜਵਾਨ ਵਧਾਈ ਦੇ ਪਾਤਰ ਹਨ | ਇਸ ਮÏਕੇ ਮਰਹੂਮ ਹਰਜੀਤ ਬਰਾੜ ਦੇ ਭਰਾ ਗੁਰਮੀਤ ਸਿੰਘ ਬਰਾੜ ਤੋਂ ਇਲਾਵਾ ਕਮੇਟੀ ਮੈਂਬਰ, ਕਲੱਬ ਮੈਂਬਰ, ਕਬੱਡੀ ਖਿਡਾਰੀ, ਦੋਸਤ-ਮਿੱਤਰ ਅਤੇ ਪਿੰਡ ਵਾਸੀ ਹਾਜ਼ਰ ਸਨ |