02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਐੱਸ.ਡੀ. ਸਕੂਲ ਦੇ ਐੱਨ.ਸੀ.ਸੀ. ਕੈਡਿਟਸ ਨੇ ਸਾਲਾਨਾ ਟ੍ਰੇਨਿੰਗ ਕੈਂਪ 'ਚ ਭਾਗ ਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਮਲੋਟ, 5 ਦਸੰਬਰ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ 6 ਪੀ.ਬੀ. ਬਟਾਲੀਅਨ ਐੱਨ.ਸੀ.ਸੀ. ਦੇ 10 ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ (ਏ.ਟੀ.ਸੀ.-70) ਦੀ ਸਫ਼ਲਤਾਪੂਰਵਕ ਸਮਾਪਤੀ ਤੋਂ ਬਾਅਦ ਐੱਨ.ਸੀ.ਸੀ. ਕੈਡਿਟਸ ਦਾ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ | ਕੈਂਪ ਦੌਰਾਨ ਕੈਡਿਟਸ ਨੂੰ ਸਰੀਰਕ, ਮਾਨਸਿਕ ਤੇ ਵਿਅਕਤੀਤਵ ਵਿਕਾਸ ਨਾਲ ਜੋੜਿਆ ਗਿਆ | ਵੱਖ-ਵੱਖ ਗਤੀਵਿਧੀਆਂ ਤੇ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ | ਇਸ ਦੇ ਨਾਲ ਹੀ ਕੈਡਿਟਸ ਵਿਚਕਾਰ ਡਾਂਸ, ਖੋ-ਖੋ, ਡਿਬੇਟ ਸਮੇਤ ਕਈ ਮੁਕਾਬਲੇ ਕਰਵਾਏ ਗਏ | ਇਸ ਦੌਰਾਨ 10 ਮੀਟਰ ਰੇਂਜ ਤੇ 15 ਮੀਟਰ ਰੇਂਜ ਸ਼ੂਟਿੰਗ ਵਿਚ ਪਲਵੀ ਨੇ ਸੋਨ ਤਗ਼ਮਾ ਤੇ ਕੰਪਨੀ ਸੀਨੀਅਰ ਵਜੋਂ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ | ਪਵਨਦੀਪ ਕੌਰ ਨੇ 25 ਮੀਟਰ ਰੇਂਜ ਵਿਚ ਸੋਨ ਤਗ਼ਮਾ, ਗਰੁੱਪ ਡਾਂਸ 'ਚ ਪਲਵੀ, ਮੰਨਤ ਤੇ ਜੈਸਮੀਨ ਨੇ ਸਿਲਵਰ, ਗਰੁੱਪ ਸੌਂਗ 'ਚ ਮਾਨਸੀ, ਦਿ੍ਸ਼ਟੀ ਨੇ ਕਾਂਸੀ ਦਾ ਤਗ਼ਮਾ, ਬੈਲਟ 'ਚ ਚਾਹਤ ਅਰਚਨਾ ਨੇ ਕਾਂਸੀ ਦਾ ਤਗ਼ਮਾ, ਟਗ ਆਫ਼ ਵਾਰ 'ਚ ਅਮਨਦੀਪ ਕੌਰ ਨੇ ਸੋਨ ਤਗ਼ਮਾ, ਡਿਬੇਟ ਕੰਪੀਟੀਸ਼ਨ 'ਚ ਸੁਹਾਨੀ ਨੇ ਸੋਨ ਤਗ਼ਮਾ, ਰਾਧਿਕਾ ਨੇ ਖੋ-ਖੋ 'ਚ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ, ਜਦਕਿ ਲਾਈਨ ਚੈਕਿੰਗ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਤਗ਼ਮਾ ਜਿੱਤਿਆ | ਕੈਂਪ ਦੌਰਾਨ ਡਰਿਲ ਕੰਪਟੀਸ਼ਨ 'ਚ ਪਲਵੀ, ਮੰਨਤ, ਮਾਨਸੀ, ਰੀਆ, ਚਾਹਤ, ਰਾਧਿਕਾ ਤੇ ਹਰਮਨ ਦੀ ਚੋਣ ਹੋਈ | ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਡੇਲਟਾ ਕੰਪਨੀ ਨੂੰ ਚੈਂਪੀਅਨ ਟਰਾਫ਼ੀ ਪ੍ਰਦਾਨ ਕੀਤੀ ਗਈ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਨੇ ਐੱਨ.ਸੀ.ਸੀ. ਕੈਡਿਟਸ ਅਤੇ ਸੀ.ਟੀ.ਓ. ਜੋਤੀ ਬਾਂਸਲ ਨੂੰ ਕੈਂਪ ਦੌਰਾਨ ਆਪਣੀ ਵਧੀਆ ਕਾਰਗੁਜ਼ਾਰੀ 'ਤੇ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਜੀ.ਐੱਨ.ਡੀ.ਪੀ. ਸਕੂਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਗਲੀ ਖ਼ਬਰ ਮਰਹੂਮ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ ਦਾ 54ਵਾਂ ਜਨਮ ਦਿਨ ਮਨਾਇਆ
Ad Position 24