05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪੰਜਾਬੀ ਨੌਜਵਾਨ ਮਿਹਨਤ ਨਾਲ ਵੱਡੇ ਅਫ਼ਸਰ ਬਣ ਸਕਦੇ ਹਨ-ਡਾ. ਢਿੱਲੋਂ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਫ਼ਰੀਦਕੋਟ, 23 ਦਸੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਵਿਖੇ 'ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫ਼ੇਅਰ ਸੁਸਾਇਟੀ ਵਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਮਨਜੀਤ ਸਿੰਘ ਢਿੱਲੋਂ ਪ੍ਰਬੰਧਕ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਕੋਟਕਪੂਰਾ ਸਨ | ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਹੋਰਨਾਂ ਰਾਜਾਂ ਵਿਚ ਡੀ.ਸੀ., ਐਸ.ਐਸ.ਪੀ, ਜੱਜ ਅਤੇ ਇਸ ਰੈਂਕ ਵਾਲੇ ਹੋਰ ਉੱਚ ਅਹੁਦਿਆਂ 'ਤੇ ਦੇਖਣਾ ਚਾਹੁੰਦਾ ਹਨ ਕਿਉਂਕਿ ਪਹਿਲਾਂ ਪੰਜਾਬ ਦੇ ਨੌਜਵਾਨਾਂ ਵਿਚ ਇਸ ਤਰ੍ਹਾਂ ਦੀ ਕਾਬਲੀਅਤ ਹੁੰਦੀ ਸੀ ਪਰ ਹੁਣ ਹੋਰਨਾਂ ਰਾਜਾਂ ਦੇ ਨਾਗਰਿਕ ਪੰਜਾਬ ਦੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ | ਸੁਸਾਇਟੀ ਦੇ ਪ੍ਰਧਾਨ ਮਾ. ਅਸ਼ੋਕ ਕੋਸ਼ਲ , ਕੁਲਵੰਤ ਸਿੰਘ ਚਾਨੀ, ਸੋਮਇੰਦਰ ਸੁਨਾਮੀ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਗੁਰਮੀਤ ਸਿੰਘ ਮੀਤਾ ਨੇ ਬੱਚਿਆਂ ਨੂੰ ਤਰੱਕੀ ਦੇ ਸਰੋਤ ਸਮਝਾਉਂਦਿਆਂ ਆਖਿਆ ਕਿ ਮਾੜੀ ਸੁਸਾਇਟੀ ਅਤੇ ਨਸ਼ਿਆਂ ਤੋਂ ਬਚਣ ਵਾਲਾ ਵਿਦਿਆਰਥੀ ਇਕ ਦਿਨ ਵੱਡਾ ਅਫ਼ਸਰ ਅਤੇ ਚੰਗਾ ਨਾਗਰਿਕ ਬਣਦਾ ਹੈ | ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਦੇ ਵਿਜ਼ਟਮ ਕੋਟਾ ਕਲਾਸਾਂ ਦੇ ਡਾਇਰੈਕਟਰ ਵਿਨੋਦ ਵਰਮਾ ਨੇ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ., ਐਮ.ਬੀ.ਬੀ.ਐਸ., ਵਕੀਲ, ਜੱਜ ਆਦਿ ਬਣਨ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ | ਪਿ੍ੰਸੀਪਲ ਗੋਪਾਲ ਕਿ੍ਸ਼ਨ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ | ਅੰਤ ਵਿਚ ਹੁਸ਼ਿਆਰ ਬੱਚਿਆਂ ਸਮੇਤ ਮੁੱਖ ਮਹਿਮਾਨ ਅਤੇ ਪਿ੍ੰਸੀਪਲ ਦਾ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੀਪਲਜ਼ ਫੋਰਮ ਬਰਗਾੜੀ ਵਲੋਂ ਚਾਰ ਰੋਜ਼ਾ ਸਾਹਿਤਕ ਉਤਸਵ ਦੀ ਰੂਪ-ਰੇਖਾ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਪ੍ਰੋ. ਮੰਜੂ ਕਪੂਰ ਤੇ ਡਾ. ਪੂਜਾ ਭੱਲਾ ਤਰੱਕੀ ਉਪਰੰਤ ਪਿ੍ੰਸੀਪਲ ਬਣੇ
Ad Position 24