ਬਰਗਾੜੀ, 23 ਦਸੰਬਰ (ਲਖਵਿੰਦਰ ਸ਼ਰਮਾ)-ਪੀਪਲਜ਼ ਫ਼ੋਰਮ ਬਰਗਾੜੀ ਪੰਜਾਬ ਦੀ ਅਹਿਮ ਮੀਟਿੰਗ ਬਰਗਾੜੀ ਵਿਖੇ ਪ੍ਰਧਾਨ ਖੁਸ਼ਵੰਤ ਬਰਗਾੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 25 ਤੋਂ 28 ਦਸੰਬਰ ਤੱਕ ਟੀਚਰਜ਼ ਹੋਮ ਬਠਿੰਡਾ ਵਿਖੇ ਭਾਸ਼ਾ ਵਿਭਾਗ ਪੰਜਾਬ, ਪੰਜਾਬ ਸਾਂਝੀਵਾਲ ਜਥਾ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਸਾਹਿਤਕ ਉਤਸਵ ਦੀ ਸਮੁੱਚੀ ਰੂਪ ਰੇਖਾ ਸਬੰਧੀ ਚਰਚਾ ਕੀਤੀ ਗਈ | ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ 25 ਦਸੰਬਰ ਨੂੰ ਰਸ਼ੂਲਪੁਰ ਕਵਿਸ਼ਰੀ ਜਥਾ, ਰੰਗ, ਨਸਲ, ਰਾਸ਼ਟਰਵਾਦ ਦੇ ਬਿਰਤਾਂਤ, ਆਧੁਨਿਕ ਸੂਚਨਾ ਟੈਕਨਾਲਜੀ ਦਾ ਰੋਲ ਸਬੰਧੀ ਮੁੱਖ ਸੁਰ ਭਾਸ਼ਣ ਫ਼ਰੀਲਾਂਸ ਜਨਰਲਲਿਸਟ ਸ਼ੀਤਲ ਪੀ ਸਿੰਘ, ਮੁੱਖ ਮਹਿਮਾਨ ਜਸਵੰਤ ਸਿੰਘ ਜਫਰ, ਪ੍ਰਧਾਨਗੀ ਉਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਲੁਧਿਆਣਾ ਕਰਨਗੇ | ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ ਸਬੰਧੀ ਗੁਰਪ੍ਰੀਤ ਸਿੰਘ ਤੂਰ, ਨਵਤੋਜ ਸਿੰਘ ਬੈਂਸ, ਸਿੰਗਾਰਾ ਸਿੰਘ ਮਾਨ, ਲਖਵੀਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਸ਼ੇਰਗਿੱਲ, ਸੁਖਦਰਸ਼ਨ ਨੱਤ, ਅਸ਼ਵਨੀ ਘੁੱਦਾ ਚਰਚਾ ਕਰਨਗੇ | 26 ਦਸੰਬਰ ਨੂੰ ਸੋਸ਼ਲ ਮੀਡੀਆ ਦੇ ਬਿਰਤਾਂਤ, ਟ੍ਰੋਲਿੰਗ ਅਤੇ ਸਮਾਜ ਵਿਗਿਆਨ ਸਬੰਧੀ ਮਨੋਚਿਤਿਕਸਕ ਅਨਿਰੁਧ ਕਾਲਾ, ਸੀਨੀਅਰ ਪੱਤਰਕਾਰ ਸ਼ਿਵ ਇੰਦਰ ਸਿੰਘ, ਐਡਵੋਕੇਟ ਅਮਨਦੀਪ ਕੌਰ ਚੰਡੀਗੜ੍ਹ, ਡਾ. ਨੀਤੂ, ਸੈਮ ਗੁਰਵਿੰਦਰ, ਗੁਰਪੰਥ ਗਿੱਲ, ਜੈਕ ਸਰਾਂ ਆਦਿ ਚਰਚਾ ਕਰਨਗੇ | ਖੇਤੀ ਸੰਕਟ ਸਬੰਧੀ ਡਾ. ਸੁਰਜੀਤ ਬਰਾੜ ਘੋਲੀਆਂ, ਬਲਵੀਰ ਪਰਵਾਨਾ, ਡਾ. ਮਹਿਲ ਸਿੰਘ ਅੰਮਿ੍ਤਸਰ, ਜੇ.ਬੀ ਸੇਖੋਂ, ਜਸਪਾਲ ਮਾਨਖੇੜਾ, ਭੁਪਿੰਦਰ ਮਾਨ, ਅਮਰਜੀਤ ਮਾਨ ਆਦਿ ਚਰਚਾ ਕਰਨਗੇ | 27 ਦਸੰਬਰ ਨੂੰ ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਣ, ਭਾਰਤੀ ਕੌਮ ਦਾ ਰਾਜਨੀਤਿਕ ਹਿੱਸਾ, ਇਤਿਹਾਸ ਸਬੰਧੀ ਵਕਤਾ ਆਧੁਨਿਕ ਇਤਿਹਾਸ ਕਾਰ ਦਿੱਲੀ ਅਵਿਨਾਸ ਕੁਮਾਰ, ਪੰਜਾਬੀ ਮਾਰਕਸਵਾਦ ਸਬੰਧੀ ਉਘੇ ਅਰਥਸ਼ਾਸਤਰੀ ਬਲਦੇਵ ਸਿੰਘ ਸ਼ੇਰਗਿੱਲ, ਸੀਨੀਅਰ ਪੱਤਰਕਾਰ ਐਸ.ਪੀ ਸਿੰਘ, ਸੁਮੇਲ ਸਿੰਘ ਸਿੱਧੂ ਚਰਚਾ ਕਰਨਗੇ | 28 ਦਸੰਬਰ ਨੂੰ ਸਾਹਿਤਕ ਗਾਇਕੀ ਸਬੰਧੀ ਕੁਲਦੀਪ ਸਿੰਘ ਸਿਰਸਾ, ਮੁੱਖ ਸੁਰ ਭਾਸ਼ਣ ਪੋ੍ਰ. ਸ਼ਮਸੂਲ ਇਸਲਾਮ ਲੇਖਕ ਦਿੱਲੀ, ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਪ੍ਰਧਾਨਗੀ ਜਸ ਮੰਡ ਕਰਨਗੇ | ਨਾਟਕ ਤੂੰ ਅਗਲਾ ਵਰਕਾ ਫੋਲ ਡਾ. ਸਾਹਿਬ ਸਿੰਘ ਦੀ ਟੀਮ ਵਲੋਂ ਖੇਡਿਆ ਜਾਵੇਗਾ | ਚਾਰੇ ਦਿਨ ਪੰਜਾਬੀ ਹਿੰਦੀ ਅੰਗਰੇਜ਼ੀ ਦੀਆਂ ਪੁਸਤਕਾਂ ਦੀਆਂ ਪੁਸਤਕ ਪ੍ਰਦਰਸ਼ਨੀਆਂ, ਆਰਟਿਸਟ ਗੁਰਪ੍ਰੀਤ ਬਠਿੰਡਾ ਵਲੋਂ ਸੁਖਨ ਜਿਨ੍ਹਾਂ ਦੇ ਪੱਲੇ ਸਬੰਧੀ ਚਿੱਤਰ ਪ੍ਰਦਰਸ਼ਨੀ, ਸਰਦਾਰਾ ਸਿੰਘ ਚੀਮਾ ਸਾਹਿਤ ਚਿੰਤਨ ਚੰਡੀਗੜ੍ਹ ਅਤੇ ਤਰਕਸ਼ੀਲ ਸੁਸਾਇਟੀ ਦੇ ਗਿਆਨ ਸਿੰਘ ਦਾ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸਟਾਲਿਜੀਤ ਬਰਾੜ, ਅਮਰਜੀਤ ਢਿੱਲੋਂ, ਰਾਮਪਾਲ ਸਿੰਘ, ਅਮੋਲਕ ਸਿੰਘ, ਸਕੱਤਰ ਗੁਰਬਿੰਦਰ ਬਰਾੜ, ਖਜ਼ਾਨਚੀ ਗੁਰਪ੍ਰੀਤ ਸਿੱਧੂ, ਮੈਂਬਰ ਰੁਪਿੰਦਰ ਵਰਮਾ, ਵਿਜੇ ਬਰਗਾੜੀ, ਕੁਲਵੰਤ ਗਿੱਲ, ਅੰਮਿ੍ਤਲਾਲ ਜੋਸ਼ੀ, ਸੰਦੀਪ ਵਾਟਸ, ਅੰਮਿਤ੍ਰਪਾਲ ਵਿਰਕ, ਮੰਗਤ ਸ਼ਰਮਾ, ਰਜਿੰਦਰਜੀਤ ਲੰਦਨ, ਜਸਵਿੰਦਰ ਗਿੱਲ ਵਿੰਨੀਪਿਗ, ਭੁਪਿੰਦਰ ਬਰਗਾੜੀ, ਜਸਵਿੰਦਰ ਬਰਗਾੜੀ, ਲਖਵਿੰਦਰ ਸ਼ਰਮਾ, ਬਲਜੀਤ ਮੰਪੀ, ਰੰਗ ਹਰਜਿੰਦਰ ਆਦਿ ਹਾਜ਼ਰ ਸਨ |