05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡਾ. ਪ੍ਰੀਤੀ ਗੋਇਲ ਨੇ ਸੀ.ਐਚ.ਸੀ. ਸਾਦਿਕ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਸਾਦਿਕ, 23 ਦਸੰਬਰ (ਆਰ.ਐਸ.ਧੁੰਨਾ)-ਫ਼ਰੀਦਕੋਟ ਵਿਖੇ ਜ਼ਿਲ੍ਹਾ ਮੈਡੀਕਲ ਅਫ਼ਸਰ (ਟੀ.ਬੀ) ਦੀਆਂ ਸੇਵਾਵਾਂ ਨਿਭਾਅ ਰਹੇ ਡਾ. ਪ੍ਰੀਤੀ ਗੋਇਲ ਨੂੰ ਸਿਹਤ ਵਿਭਾਗ ਵਲੋਂ ਤਰੱਕੀ ਦੇ ਕੇ ਸੀ ਐਚ ਸੀ ਸਾਦਿਕ ਦੇ ਸੀਨੀਅਰ ਮੈਡੀਕਲ ਅਫ਼ਸਰ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੈ | ਡਾ. ਪ੍ਰੀਤੀ ਗੋਇਲ ਦੇ ਸੀ ਐਚ ਸੀ ਸਾਦਿਕ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲਣ ਸਮੇਂ ਸੀ ਐਚ ਸੀ ਸਾਦਿਕ ਦੇ ਸਮੂਹ ਸਟਾਫ਼ ਨੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਡਾ. ਵਿਸ਼ਵਦੀਪ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਪਰਮਜੀਤ ਸਿੰਘ ਬਰਾੜ ਐਸ ਐਮ ਓ ਫ਼ਰੀਦਕੋਟ, ਡਾ. ਵਿਵੇਕ ਰਾਜੋਰਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਡਾ. ਪ੍ਰੀਤੀ ਗੋਇਲ ਨੂੰ ਅਹੁਦਾ ਸੰਭਾਲਣ ਦੀਆਂ ਵਧਾਈਆਂ ਦਿੰਦਿਆਂ ਸੀ ਐਚ ਸੀ ਸਾਦਿਕ ਵਿਖੇ ਵਧੀਆ ਸਿਹਤ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ ਡਾ. ਪ੍ਰੀਤੀ ਗੋਇਲ ਸੀ ਐਚ ਸੀ ਗੁਰੂਸਰ ਵਿਖੇ ਵੀ ਆਪਣੀਆਂ ਸਿਹਤ ਸੇਵਾਵਾਂ ਦੇ ਚੁੱਕੇ ਹਨ ਅਤੇ ਹੁਣ ਉਹ ਜ਼ਿਲ੍ਹਾ ਮੈਡੀਕਲ ਅਫ਼ਸਰ (ਟੀਬੀ) ਅਤੇ ਬਲੱਡ ਬੈਂਕ ਫ਼ਰੀਦਕੋਟ ਦੇ ਇੰਚਾਰਜ ਸਨ | ਡਾ. ਪ੍ਰੀਤੀ ਗੋਇਲ ਨੇ ਅਹੁਦਾ ਸੰਭਾਲਣ ਉਪਰੰਤ ਸੀ ਐਚ ਸੀ ਦੇ ਸਮੂਹ ਸਟਾਫ਼ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸੀ ਐਚ ਸੀ ਸਾਦਿਕ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਤੇ ਸਾਨੂੰ ਸਾਰਿਆਂ ਨੂੰ ਸਿਹਤ ਸੇਵਾਵਾਂ ਵਿਚ ਲੋਕਾਂ ਪ੍ਰਤੀ ਆਪਣੇ ਫ਼ਰਜ ਦੀ ਪਾਲਣਾ ਕਰਨੀ ਚਾਹੀਦੀ ਹੈ | ਇਸ ਮੌਕੇ ਡਾ. ਪਰਮਿੰਦਰ ਕੌਰ, ਵਿਜੇ ਸੂਰੀ, ਦਵਿੰਦਰ ਗੁਪਤਾ, ਮਨਪ੍ਰੀਤ ਕੌਰ, ਖੁਸ਼ਦੀਪ ਮੈਂਗੀ, ਡਾ. ਕਿਰਨਬੀਰ ਕੌਰ ਮੈਡੀਕਲ ਅਫਸਰ, ਡਾ. ਜਗਬੀਰ ਸਿੰਘ, ਡਾ. ਕੋਮਲਪ੍ਰੀਤ ਕੌਰ, ਡਾ. ਮੁਨੀਸ਼, ਡਾ. ਅਭਿਲਾਸ਼ਾ, ਡਾ. ਰਾਜਿੰਦਰ ਅਰੋੜਾ ਫ਼ਾਰਮੇਸੀ ਅਫ਼ਸਰ, ਪਿ੍ਤਪਾਲ ਕੌਰ, ਐਮ ਐਲ ਟੀ ਅਮਨਿੰਦਰ ਕੌਰ, ਗੁਰਮੇਜ ਸਿੰਘ, ਐਮ ਐਸ ਰੁਪਿੰਦਰ ਕੌਰ, ਰੇਡੀਉਗ੍ਰਾਫਰ ਰਾਜਵਿੰਦਰ ਕੌਰ, ਆਈ ਵਿਭਾਗ ਰਾਹੁਲ ਪਥਰੀਆ, ਗੁਰਸੇਵਕ ਸਿੰਘ, ਸੁਰਜੀਤ ਸਿੰਘ, ਸੰਦੀਪ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਸੰਜੀਵ ਗੋਇਲ ਦਾ ਪ੍ਰਧਾਨ ਬਣਨ 'ਤੇ ਟਰੱਸਟ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਪੀਪਲਜ਼ ਫੋਰਮ ਬਰਗਾੜੀ ਵਲੋਂ ਚਾਰ ਰੋਜ਼ਾ ਸਾਹਿਤਕ ਉਤਸਵ ਦੀ ਰੂਪ-ਰੇਖਾ ਸੰਬੰਧੀ ਹੋਈ ਮੀਟਿੰਗ
Ad Position 24