ਕੋਟਕਪੂਰਾ, 23 ਦਸੰਬਰ (ਮੋਹਰ ਸਿੰਘ ਗਿੱਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਪੰਜਾਬ ਦਾ ਸਰਬਸੰਮਤੀ ਪ੍ਰਧਾਨ ਬਣਨ 'ਤੇ ਡਾ. ਸੰਜੀਵ ਗੋਇਲ (ਆਈ ਸਰਜਨ) ਦਾ ਕਾਂਗਰਸੀ ਵਰਕਰਾਂ ਅਤੇ ਗਿਆਨੀ ਜ਼ੈਲ ਸਿੰਘ ਯਾਦਗਾਰੀ ਟਰੱਸਟ ਵਲੋਂ ਸੈਮਾਰਕ ਸੰਧਵਾਂ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੁੂਆਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਚੋਣ ਨਾਲ ਫ਼ਰੀਦਕੋਟ ਖੇਤਰ 'ਚ ਸਿਹਤ ਸੇਵਾਵਾਂ ਦੇ ਡਾਕਟਰਾਂ ਦਾ ਸਨਮਾਨ ਵਧਿਆ ਹੈ | ਟਰੱਸਟ ਦੇ ਆਗੂਆਂ ਨੇ ਦੱਸਿਆ ਕਿ ਡਾ. ਗੋਇਲ ਦੇਸ਼ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੇ ਕਰੀਬੀ ਸਾਥੀ ਐਡਵੋਕੇਟ ਵੇਦ ਪ੍ਰਕਾਸ਼ ਦੇ ਹੋਣਹਾਰ ਸਪੁੱਤਰ ਹਨ | ਇਸ ਮੌਕੇ ਡਾ. ਗੋੋਇਲ ਨੇ ਟਰੱਸਟ ਦੇ ਅਹੁਦੇਦਾਰਾਂ ਸਮੇਤ ਹਾਜ਼ਰ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰਜੀਤ ਸਿੰਘ ਬਰਾੜ, ਐਡਵੋਕੇਟ ਵਿਨੋਦ ਮੈਣੀ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਬਰਾੜ ਖਾਰਾ, ਰਾਜ ਕੁਮਾਰ ਥਾਪਰ ਐਮ.ਡੀ ਸੰਤ ਮੋਹਨ ਦਾਸ ਯਾਦਗਾਰੀ ਸੰਸਥਾਵਾਂ ਕੋਟਸੁਖੀਆ, ਅਮਰਜੀਤ ਟੀਟੂ, ਛਿੰਦਰਪਾਲ ਪਿੰਟੂ, ਕਰਮ ਸਿੰਘ ਸਰਾਂ, ਰਾਜਿੰਦਰ ਸਿੰਘ ਨਿੱਕਾ ਗਿੱਲ, ਹਰਜੀਤ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਮਹਿੰਦਰ ਸਿੰਘ, ਗੁਰਬਖ਼ਸ਼ ਸਿੰਘ, ਤੇਜਾ ਸਿੰਘ, ਹਰਜੀਤ ਸਿੰਘ, ਗੁਰਦਾਸ ਸਿੰਘ, ਜਗਸੀਰ ਸਿੰਘ ਅਤੇ ਹੋਰ ਹਾਜ਼ਰ ਸਨ |