ਸਠਿਆਲਾ (ਅੰਮਿ੍ਤਸਰ), 2 ਸਤੰਬਰ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਵਿਖੇ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਦੀ ਮੌਤ ਅਤੇ ਦੋ ਹੋਰਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਮੇਰੇ ਭਰਾ ਰਾਜਵਿੰਦਰ ਸਿੰਘ ਦੀ ਪਤਨੀ ਰਣਜੀਤ ਕੌਰ ਤੇ ਉਸ ਦੀਆਂ ਦੋ ਧੀਆਂ ਲਵਪ੍ਰੀਤ ਕੌਰ ਤੇ ਰਮਨਜੀਤ ਕੌਰ ਲਗਾਤਾਰ ਮੀਂਹ ਪੈਣ ਕਾਰਨ ਮਕਾਨ ਅੰਦਰ ਬੈਠੀਆਂ ਸਨ ਕਿ ਅਚਾਨਕ ਮਕਾਨ ਦੀ ਛੱਤ ਹੇਠਾਂ ਡਿੱਗ ਪਈ | ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਛੱਤ ਦੇ ਮਲਬੇ ਹੇਠੋਂ ਕੱਢਿਆ ਗਿਆ ਤਾਂ ਮੌਕੇ 'ਤੇ ਰਮਨਜੀਤ ਕੌਰ (11) ਦੀ ਮੌਤ ਹੋ ਗਈ ਹੈ, ਜਦੋਂਕਿ ਰਣਜੀਤ ਕੌਰ ਤੇ ਲਵਪ੍ਰੀਤ ਕੌਰ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾ ਗਿਆ ਹੈ | ਸਰਪੰਚ ਚਰਨਜੀਤ ਸਿੰਘ ਭੱਟੀ, ਜਸਬੀਰ ਸਿੰਘ ਚੱਠਾ, ਜਸਵੰਤ ਸਿੰਘ ਦਿਲਬਾਗ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ |
ਮਕਾਨ ਦੀ ਛੱਤ ਡਿਗਣ ਕਾਰਨ ਬੱਚੀ ਦੀ ਮੌਤ <br/>
ਅਜੀਤ ਡੈਸਕ
03-09-2025