21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਈ ਗੁਰ ਇਕਬਾਲ ਸਿੰਘ ਨੂੰ ਸਦਮਾ-ਭੈਣ ਸਵਰਗਵਾਸ <br/>

Ad Position 21
No active advertisement
ਅਜੀਤ ਡੈਸਕ 24-09-2025

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰ ਇਕਬਾਲ ਸਿੰਘ ਨੂੰ ਉਸ ਵਕਤ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਵੱਡੀ ਭੈਣ ਬੀਬੀ ਜਸਬੀਰ ਕੌਰ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕੀਤਾ ਗਿਆ | ਬੀਬੀ ਜਸਬੀਰ ਕੌਰ ਆਪਣੇ ਪਿੱਛੇ ਅਮਰਜੀਤ ਕੌਰ, ਜਸਵਿੰਦਰ ਕੌਰ, ਅਮਿ੍ਤਪਾਲ ਕੌਰ (ਤਿਨੋਂ ਬੇਟੀਆਂ) ਅਤੇ ਬੇਟਾ ਧਨਵਿੰਦਰ ਸਿੰਘ ਨੂੰ ਛੱਡ ਗਏ ਹਨ | ਮਨਿੰਦਰ ਸਿੰਘ ਆਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਕਾਰ ਮੌਕੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿਚ ਸੰਤ-ਮਹਾਂਪੁਰਸ਼, ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਪੁੱਜੀਆਂ | ਇਸ ਮੌਕੇ ਭਾਈ ਹਰਭਜਨ ਸਿੰਘ, ਬੀਬੀ ਦਲਜੀਤ ਕੌਰ, ਬੀਬੀ ਭਾਨੀ ਜੀ ਭਲਾਈ ਕੇਂਦਰ, ਮਾਤਾ ਵਿਪਨਪ੍ਰੀਤ ਕੌਰ, ਭਾਈ ਗੁਰਸ਼ਰਨ ਸਿੰਘ, ਬਾਬਾ ਅਜੀਤ ਸਿੰਘ, ਇੰਦਰਜੀਤ ਸਿੰਘ ਮੱਕੜ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ, ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਮਾਤਾ ਕੌਲਾਂ ਸ੍ਰੀ ਅੰਮਿ੍ਤਸਰ ਸਾਹਿਬ ਵਾਲੇ, ਭਾਈ ਨਰਿੰਦਰ ਸਿੰਘ ਜੀ ਬੀਬੀ ਕੌਲਾਂ ਜੀ ਵਾਲੇ, ਮਨਿੰਦਰ ਸਿੰਘ ਅਹੂਜਾ ਮੁੱਖ ਸੇਵਾਦਾਰ ਸਿੱਖ ਨੌਜਵਾਨ ਸੇਵਾ ਸੁਸਾਇਟੀ, ਰਾਜਵੰਤ ਸਿੰਘ ਵੋਹਰਾ, ਜਸਵਿੰਦਰ ਮਲਹੋਤਰਾ, ਗਿਆਨੀ ਪਿੰਦਰਪਾਲ ਸਿੰਘ ਵਲੋਂ ਰਿੰਕੂ ਵੀਰ, ਭਾਈ ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਬਿੰਦਰਾ ਪ੍ਰਧਾਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮਾਡਲ ਟਾਊਨ, ਭਾਈ ਤੇਜਿੰਦਰ ਸਿੰਘ ਜੋਸ਼, ਭਾਈ ਇਕਬਾਲ ਸਿੰਘ, ਭਾਈ ਤਰਨਜੀਤ ਸਿੰਘ ਨਿਮਾਣਾ, ਭਾਈ ਹਰਪਾਲ ਸਿੰਘ ਮੱਖੂ, ਬਾਬਾ ਓਾਕਾਰ ਦਾਸ ਖੁੱਡ ਮੁਹੱਲਾ, ਅਰਵਿੰਦਰ ਸਿੰਘ ਬੀਬੀ ਭਾਨੀ ਭਲਾਈ ਕੇਂਦਰ, ਸੰਦੀਪ ਸਿੰਘ ਧਵਨ, ਗੁਰਦੁਆਰਾ ਮੁਰਾਦਪੁਰਾ ਦੀ ਪ੍ਰਬੰਧਕ ਕਮੇਟੀ, ਬਲਬੀਰ ਸਿੰਘ ਭਾਟੀਆ, ਮਾਤਾ ਕਰਤਾਰ ਕੌਰ ਝਾਈ, ਗੁਰਪ੍ਰੀਤ ਸਿੰਘ ਬੱਬਲ ਕੌਂਸਲਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ ਦਾ ਸਰਵੇਖਣ ਕਰਨ ਲਈ ਕੇਂਦਰੀ ਟੀਮ ਡੇਰਾ ਬਾਬਾ ਨਾਨਕ ਪੁੱਜੀ ਅਗਲੀ ਖ਼ਬਰ 1947 ਦੀ ਵੰਡ 'ਚ ਵੱਖ ਹੋਏ ਸਕੇ ਭਰਾਵਾਂ 'ਚੋਂ ਛੋਟੇ ਭਰਾ ਸੀਕਾ ਖ਼ਾਨ ਦਾ ਵੀ ਹੋਇਆ ਦਿਹਾਂਤ
Ad Position 24