21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

1947 ਦੀ ਵੰਡ 'ਚ ਵੱਖ ਹੋਏ ਸਕੇ ਭਰਾਵਾਂ 'ਚੋਂ ਛੋਟੇ ਭਰਾ ਸੀਕਾ ਖ਼ਾਨ ਦਾ ਵੀ ਹੋਇਆ ਦਿਹਾਂਤ

Ad Position 21
No active advertisement
ਅਜੀਤ ਡੈਸਕ 24-09-2025

• 78 ਸਾਲ ਦੀ ਉਮਰ 'ਚ ਪਿੰਡ ਫੂਲੇਵਾਲਾ 'ਚ ਲਏ ਆਖ਼ਰੀ ਸਾਹ • ਦੋਵਾਂ ਭਰਾਵਾਂ ਦਾ ਕਰਤਾਰਪੁਰ ਸਾਹਿਬ ਵਿਖੇ ਹੋਇਆ ਸੀ ਮਿਲਾਪ
<br/>
ਭਾਈਰੂਪਾ (ਬਠਿੰਡਾ), 23 ਸਤੰਬਰ (ਵਰਿੰਦਰ ਲੱਕੀ)-1947 'ਚ ਭਾਰਤ-ਪਾਕਿਸਤਾਨ ਵੰਡ 'ਚ ਵੱਖ ਹੋਏ ਦੋ ਸਕੇ ਭਰਾ ਸੀਕਾ ਖ਼ਾਨ ਤੇ ਮੁਹੰਮਦ ਸਦੀਕ ਵਿਚੋਂ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਫੂਲੇਵਾਲਾ ਦੇ ਵਸਨੀਕ ਸੀਕਾ ਖ਼ਾਨ 78 ਸਾਲ ਦੀ ਉਮਰ 'ਚ ਫ਼ੌਤ ਹੋ ਗਏ ਹਨ, ਜਦਕਿ ਉਨ੍ਹਾਂ ਦੇ ਵੱਡੇ ਭਰਾ ਲਹਿੰਦੇ ਪੰਜਾਬ ਦੇ ਵਸਨੀਕ ਮੁਹੰਮਦ ਸਦੀਕ ਦੋ ਸਾਲ ਪਹਿਲਾਂ ਫ਼ੌਤ ਹੋ ਗਏ ਸਨ¢ ਲੰਘੀ 20/21 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੀਕਾ ਖ਼ਾਨ ਨੇ ਆਖ਼ਰੀ ਸਾਹ ਲਏ, ਜਿਨ੍ਹਾਂ ਨੂੰ ਕਿ ਬੀਤੇ ਕੱਲ੍ਹ ਪਿੰਡ ਫੂਲੇਵਾਲਾ ਦੇ ਕਬਰਿਸਤਾਨ 'ਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ¢ ਦੋਵੇਂ ਭਰਾਵਾਂ ਦੇ ਮਿਲਾਪ ਨੇ ਦੋਵੇਂ ਦੇਸ਼ਾਂ 'ਚ ਉਸ ਸਮੇਂ ਖੂਬ ਸੁਰਖ਼ੀਆਂ ਬਟੋਰੀਆਂ ਸਨ, ਜਦੋਂ ਦੋਵੇਂ ਪਾਸਿਆਂ ਦੇ ਲੋਕ ਇਨ੍ਹਾਂ ਭਰਾਵਾਂ ਦੇ ਤਕਰੀਬਨ 70 ਸਾਲ ਬਾਅਦ ਹੋਏ ਮੇਲ ਨੂੰ ਵੇਖ ਕੇ ਭਾਵੁਕ ਹੋ ਗਏ ਸਨ¢ ਦੋਵੇਂ ਭਰਾਵਾਂ ਦੇ ਮਿਲਾਪ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ, ਪਿੰਡ ਫੂਲੇਵਾਲਾ ਦੇ ਸਮਾਜ ਸੇਵੀ ਡਾਕਟਰ ਜਗਸੀਰ ਸਿੰਘ, ਜਿਨ੍ਹਾਂ ਨੇ ਕਿ ਦੋਵੇਂ ਭਰਾਵਾਂ ਨੂੰ ਮਿਲਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ, ਦੱਸਦੇ ਹਨ ਕਿ ਅਸਲ 'ਚ ਦੋਵੇਂ ਭਰਾ ਜਗਰਾਵਾਂ ਦੇ ਰਹਿਣ ਵਾਲੇ ਸਨ ਤੇ ਪਿੰਡ ਫੂਲੇਵਾਲਾ ਵਿਖੇ ਇਨ੍ਹਾਂ ਦੇ ਨਾਨਕੇ ਸਨ¢ ਬਟਵਾਰੇ ਮੌਕੇ ਇਨ੍ਹਾਂ ਦੀ ਮਾਤਾ ਸੀਕਾ ਖ਼ਾਨ ਜਿਨ੍ਹਾਂ ਦਾ ਕਿ ਅਸਲ ਨਾਂਅ ਹਬੀਬ ਸੀ, ਨੂੰ ਲੈ ਕੇ ਪਿੰਡ ਫੂਲੇਵਾਲਾ ਆਈ ਹੋਈ ਸੀ ਅਤੇ ਇਸ ਦੌਰਾਨ ਦੋਵੇਂ ਮੁਲਕਾਂ ਦੀ ਵੰਡ ਹੋ ਗਈ, ਜਿਸ ਦੇ ਚੱਲਦਿਆਂ ਸੀਕਾ ਖ਼ਾਨ (2) ਇੱਧਰ ਰਹਿ ਗਿਆ, ਜਦੋਂਕਿ ਉਨ੍ਹਾਂ ਦਾ ਭਰਾ ਮੁਹੰਮਦ ਸਦੀਕ (9) ਤੇ ਇਕ ਭੈਣ ਪਾਕਿਸਤਾਨ ਚਲੇ ਗਏ¢ ਸੀਕਾ ਖ਼ਾਨ ਇਧਰ ਹੀ ਆਪਣੇ ਨਾਨਕਿਆਂ ਪਾਸ ਰਹਿਣ ਲੱਗ ਪਿਆ ਤੇ ਨਾਨਕਿਆਂ ਨੇ ਹੀ ਪਾਲਣ ਪੋਸ਼ਣ ਕੀਤਾ¢ ਡਾ. ਜਗਸੀਰ ਦੱਸਦੇ ਨੇ ਕਿ 20 ਸਾਲ ਪਹਿਲਾਂ ਲਾਗਲੇ ਪਿੰਡ ਘੰਡਾਬੰਨਾ ਦਾ ਇਕ ਵਿਅਕਤੀ ਪਾਕਿਸਤਾਨ ਗਿਆ ਸੀ, ਜਿਥੇ ਕਿ ਮੁਹੰਮਦ ਸਦੀਕ ਨੇ ਉਨ੍ਹਾਂ ਨੂੰ ਆਪਣੀਆਂ ਤੇ ਪਰਿਵਾਰ ਦੀਆਂ ਤਸਵੀਰਾਂ ਦਿੱਤੀਆਂ ਸਨ, ਜਿਸ ਨੂੰ ਕਿ ਸੀਕਾ ਖ਼ਾਨ ਹੁਣ ਤੱਕ ਸਾਂਭੀ ਬੈਠਾ ਸੀ¢ ਡਾ. ਜਗਸੀਰ ਨੇ ਦੱਸਿਆ ਕਿ ਸੀਕਾ ਖ਼ਾਨ ਦੇ ਵੱਡੇ ਭਰਾ ਮੁਹੰਮਦ ਸਦੀਕ ਚੱਕ 255 ਆਰ. ਬੀ. ਬੋਘੜ ਜ਼ਿਲ੍ਹਾ ਫੈਸਲਾਬਾਦ ਪਾਕਿਸਤਾਨ ਦੇ ਵਸਨੀਕ ਸਨ, ਜਿਥੇ ਕਿ ਉਹ ਅਸੁਰਾਖ ਨੰਬਰਦਾਰ ਦੇ ਘੁਲਾੜੇ 'ਤੇ ਕੰਮ ਕਰਦਾ ਸੀ, ਜਿਥੇ ਉਨ੍ਹਾਂ ਦੀ ਮੁਲਾਕਾਤ ਪੱਤਰਕਾਰ ਨਾਸਿਰ ਢਿੱਲੋਂ ਨਾਲ ਹੋਈ, ਜਿਨ੍ਹਾਂ ਨੇ ਕਿ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ, ਜੋ ਕਿ ਵਾਇਰਲ ਹੁੰਦੇ ਹੋਏ ਪਿੰਡ ਫੂਲੇਵਾਲਾ ਦੇ ਡਾ. ਜਗਸੀਰ ਸਿੰਘ ਪਾਸ ਵੀ ਪਹੁੰਚ ਗਈ, ਜਿਨ੍ਹਾਂ ਨੇ ਉਦਮ ਕਰਕੇ ਅਪ੍ਰੈਲ 2019 'ਚ ਵੀਡੀਓ ਕਾਲ ਰਾਹੀਂ ਦੋਵੇਂ ਭਰਾਵਾਂ ਦੀ ਗੱਲਬਾਤ ਕਰਵਾਈ ਅਤੇ ਬਾਅਦ 2022 'ਚ ਕਰਤਾਰਪੁਰ ਸਾਹਿਬ ਵਿਖੇ ਮੇਲ ਕਰਵਾਇਆ, ਉਪਰੰਤ ਸੀਕਾ ਖ਼ਾਨ ਨੂੰ ਪਾਕਿਸਤਾਨ ਸਰਕਾਰ ਨੇ ਵੀਜ਼ਾ ਦਿੱਤਾ ਅਤੇ ਪਹਿਲਾਂ ਉਹ 2 ਮਹੀਨੇ ਓਥੇ ਰਹਿ ਕੇ ਆਏ ਅਤੇ ਬਾਅਦ 'ਚ ਫਿਰ ਡੇਢ ਮਹੀਨਾ ਉਥੇ ਰੁਕੇ¢ ਵੱਡੇ ਭਰਾ ਮੁਹੰਮਦ ਸਦੀਕ ਦੇ ਦੋ ਸਾਲ ਪਹਿਲਾਂ ਹੋਏ ਦਿਹਾਂਤ 'ਤੇ ਵੀ ਉਨ੍ਹਾਂ ਨੂੰ ਵੀਜ਼ਾ ਮਿਲ ਗਿਆ ਸੀ | ਪ੍ਰੰਤੂ ਕਿਸੇ ਕਾਰਨਾਂ ਕਰਕੇ ਉਹ ਜਾ ਨਹੀਂ ਸਕੇ¢

Ad Position 22
No active advertisement
ਪਿਛਲੀ ਖ਼ਬਰ ਭਾਈ ਗੁਰ ਇਕਬਾਲ ਸਿੰਘ ਨੂੰ ਸਦਮਾ-ਭੈਣ ਸਵਰਗਵਾਸ <br/> ਅਗਲੀ ਖ਼ਬਰ ਹੜ੍ਹਾਂ ਕਾਰਨ ਖੇਤ 'ਚੋਂ ਰੇਤਾ ਚੁੱਕਣ ਨੂੰ ਲੈ ਕੇ ਚੱਲੀ ਗੋਲੀ-ਨੌਜਵਾਨ ਜ਼ਖ਼ਮੀ <br/>
Ad Position 24