10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਾਕਿ ਨੂੰ ਦੋਵਾਂ ਮੋਰਚਿਆਂ 'ਤੇ ਉਲਝਾ ਕੇ ਰੱਖ ਰਿਹੈ ਭਾਰਤ-ਖ਼ਵਾਜਾ ਆਸਿਫ਼

Ad Position 21
repet_subhas-goyals [Copy P29]
ਪਾਕਿਸਤਾਨ ਕੋਲ ਮੌਜੂਦ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ | ਤਸਵੀਰ ਰਾਹੀਂ : ਸੁਰਿੰਦਰ ਕੋਛੜ<br/> 03-11-2025

ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਬਾਰੇ ਜਨਤਕ ਤੌਰ 'ਤੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ
ਅੰਮਿ੍ਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਭਾਰਤ 'ਤੇ ਪਾਕਿ ਨੂੰ ਦੋ ਮੋਰਚਿਆਂ 'ਤੇ ਉਲਝਾਉਣ ਦਾ ਦੋਸ਼ ਲਗਾਇਆ ਹੈ | ਪਾਕਿ ਅਤੇ ਅਫ਼ਗਾਨਿਸਤਾਨ ਵਿਚਕਾਰ ਸਰਹੱਦੀ ਵਿਵਾਦ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਬਣਾਈ ਰੱਖਣ ਲਈ ਸਹਿਮਤ ਹੋਏ ਹਨ | ਆਸਿਫ਼ ਨੇ ਗੱਲਬਾਤ ਦੌਰਾਨ ਇਹ ਵੀ ਡਰ ਜਤਾਇਆ ਕਿ ਭਾਰਤ ਅਤੇ ਅਫ਼ਗਾਨਿਸਤਾਨ ਦੋਵਾਂ ਨਾਲ ਚੱਲ ਰਹੇ ਤਣਾਅ ਵਿਚਕਾਰ ਭਾਰਤ ਤਾਲਿਬਾਨ ਨੂੰ ਪਾਕਿ ਦੀ ਪੱਛਮੀ ਸਰਹੱਦ ਅਤੇ ਆਪਣੀਆਂ ਪੂਰਬੀ ਤੇ ਪੱਛਮੀ ਸਰਹੱਦਾਂ ਦੋਵਾਂ 'ਤੇ ਹਮਲਾ ਕਰਨ ਲਈ ਉਕਸਾ ਰਿਹਾ ਹੈ | ਪਾਕਿ ਦੇ ਰੱਖਿਆ ਮੰਤਰੀ ਨੇ ਟੀ. ਵੀ. ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਸਬੂਤਾਂ ਦੀ ਲੋੜ ਹੈ ਤਾਂ ਸਾਡੇ ਕੋਲ ਭਾਰਤ ਦੀ ਪਾਕਿ 'ਚ ਅੱਤਵਾਦ 'ਚ ਸ਼ਮੂਲੀਅਤ ਅਤੇ ਸਾਨੂੰ ਪੱਛਮੀ ਤੇ ਪੂਰਬੀ ਮੋਰਚਿਆਂ 'ਤੇ ਵਿਅਸਤ ਰੱਖਣ ਦੇ ਸਬੂਤ ਹਨ | ਉਨ੍ਹਾਂ ਕਿਹਾ ਕਿ ਪਾਕਿ ਦੇ ਪੱਛਮੀ ਗੁਆਂਢੀ ਮੁਲਕ ਇਸ ਗੱਲ 'ਤੇ ਸਹਿਮਤ ਹਨ ਕਿ ਅਫ਼ਗਾਨਿਸਤਾਨ ਮੁੱਦੇ ਦਾ ਤੁਰੰਤ ਹੱਲ ਜ਼ਰੂਰੀ ਹੈ | ਇਸ ਦਾ ਮਤਲਬ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਤੋਂ ਅੱਤਵਾਦ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ | ਇਸ ਤੋਂ ਪਹਿਲਾਂ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਫ਼ਗਾਨਿਸਤਾਨ 'ਚ ਪਾਕਿ ਵਿਰੁੱਧ ਘੱਟ-ਤੀਬਰਤਾ ਵਾਲੀ ਜੰਗ ਲੜ ਰਿਹਾ ਹੈ | ਇਕ ਹੋਰ ਨਿਊਜ਼ ਚੈਨਲ ਵਲੋਂ ਕੀਤੀ ਇੰਟਰਵਿਊ 'ਚ ਖ਼ਵਾਜਾ ਆਸਿਫ਼ ਨੇ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਬਾਰੇ ਲਗਾਈਆਂ ਜਾ ਰਹੀਆਂ ਅਟਕਲਾਂ ਤੋਂ ਇਨਕਾਰ ਨਾ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ 'ਤੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕਰਨਗੇ | ਪੱਤਰਕਾਰ ਵਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਪਾਕਿਸਤਾਨੀ ਫ਼ੌਜ ਨੇ ਇਸ ਹਫ਼ਤੇ ਦੇ ਸ਼ੁਰੂ 'ਚ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿਖੇ ਇਕ ਗੁਪਤ ਮਿਜ਼ਾਈਲ ਪ੍ਰੀਖਣ ਕੀਤਾ ਸੀ ਤਾਂ ਆਸਿਫ਼ ਨੇ ਜਵਾਬ ਦਿੱਤਾ ਕਿ ਇਥੇ ਇਹ ਸਾਰੇ ਸਵਾਲ ਨਾ ਪੁੱਛੋ | ਅਜਿਹੀਆਂ ਗੱਲਾਂ ਨਿੱਜੀ ਤੌਰ 'ਤੇ ਪੁੱਛੋ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਲਾਈਟ ਐਂਡ ਸਾਊਾਡ ਸ਼ੋਅ ਦੀ 4 ਤੋਂ ਹੋਵੇਗੀ ਸ਼ੁਰੂਆਤ- ਸੌਂਦ <br/> ਅਗਲੀ ਖ਼ਬਰ ਬਾਬਾ ਨੰਦ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਧਾਰਮਿਕ ਸਮਾਗਮ ਸਮਾਪਤ <br/...
Ad Position 24