28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੁਲਾਰ ਹਸਪਤਾਲ ਬੀਜਾ ਦੀ ਮੋਟਾਪੇ ਦੇ ਇਲਾਜ 'ਚ ਦੋ ਦਹਾਕਿਆਂ ਤੋਂ ਸਰਦਾਰੀ ਬਰਕਰਾਰ <br/>

Ad Position 21
No active advertisement
ਅਜੀਤ ਡੈਸਕ 04-11-2025

ਮਿੰਨੀ ਗੈਸਟਿ੍ਕ ਬਾਈਪਾਸ ਸਰਜਰੀ ਮੋਟਾਪੇ ਦੇ ਮਰੀਜ਼ਾਂ ਲਈ ਬਣੀ ਲਾਹੇਵੰਦ ਵਿਧੀ-ਡਾ: ਕੁਲਾਰ
ਬੀਜਾ, 3 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ-ਲੁਧਿਆਣਾ ਜੀ. ਟੀ. ਰੋਡ ਤੇ ਸਥਿਤ ਕੁਲਾਰ ਹਸਪਤਾਲ ਬੀਜਾ (ਖੰਨਾ) ਮੋਟਾਪੇ ਦੇ ਮਰੀਜ਼ਾਂ ਦੇ ਇਲਾਜ ਵਿਚ ਬਿਹਤਰੀਨ ਸੇਵਾਵਾਂ ਨਿਭਾਉਣ ਸਦਕਾ ਦੁਨੀਆਂ ਪੱਧਰ 'ਤੇ ਚਮਕ ਰਿਹਾ ਹੈ | ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਦੇ ਪਿਤਾਮਾ ਡਾਕਟਰ ਰੋਬਾਰਟ ਰਟਲੇਜ ਅਮਰੀਕਾ ਤੋਂ ਦੋ ਦਹਾਕੇ ਪਹਿਲਾਂ ਸਿਖਲਾਈ ਪ੍ਰਾਪਤ ਕਰਕੇ ਅੱਜ ਮੋਟਾਪੇ ਦੇ ਇਲਾਜ ਵਿਚ ਦੁਨੀਆਂ ਭਰ ਵਿਚ ਹਸਪਤਾਲ ਨੇ ਪ੍ਰਸਿੱਧੀ ਹਾਸਲ ਕੀਤੀ ਹੋਈ ਹੈੈ | ਯੂਰਪੀਅਨ ਦੇਸ਼ਾਂ ਦੀ ਸਾਂਝੀ ਮੋਟਾਪਾ ਸੰਸਥਾ ਤੋਂ ਸਰਜਨਜ਼ ਆਫ਼ ਐਕਸੀਲੈਂਸ ਦਾ ਖ਼ਿਤਾਬ ਹਾਸਲ ਕਰਕੇ ਭਾਰਤ ਦੇ ਪਹਿਲੇ ਮੋਟਾਪਾ ਬੈਰੀਐਟਿਕ ਸਰਜਨ ਬਣੇ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਕਿਹਾ ਕਿ ਹਸਪਤਾਲ ਵਿਚ ਆਧੁਨਿਕ ਅਤਿ ਦਰਜੇ ਦੀ ਤਕਨੀਕ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ | ਮੋਟਾਪੇ ਦੇ ਸਫਲ ਆਪੇ੍ਰਸ਼ਨਾਂ ਦੇ ਵਿਜੇਤਾ ਬੈਰੀਐਟਿਕ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਆਖਿਆ ਕਿ ਮੋਟਾਪੇ ਦੇ ਮਰੀਜ਼ਾਂ ਲਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਅਮਰੀਕਨ ਤਕਨੀਕ ਬਹੁਤ ਹੀ ਕਾਰਗਾਰ ਸਾਬਿਤ ਹੋਈ ਹੈ | ਹਸਪਤਾਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਦੱਸਿਆ ਹੈ ਕਿ ਮੋਟਾਪੇ ਤੋਂ ਇਲਾਵਾ ਗੁਰਦੇ ਦੀ ਪਥਰੀ ਨੂੰ ਸਾਬਿਤ ਬਹਾਰ ਕੱਢਣਾ, ਪਿੱਤੇ ਦੀਆਂ ਪੱਥਰੀਆਂ, ਗਦੂਦ ਦੇ ਅਪ੍ਰੇਸ਼ਨ, ਬਵਾਸੀਰ, ਹਰਨੀਆ, ਬੱਚੇਦਾਨੀ ਨੂੰ ਸਾਬਤ ਬਹਾਰ ਕੱਢਣਾ, ਬੱਚੇਦਾਨੀ ਦੀਆਂ ਰਸੌਲੀਆਂ, ਗੋਡੇ ਚੁੱਲ੍ਹੇ ਬਦਲਣ ਦੇ ਸਫਲ ਇਲਾਜ ਵੀ ਕੀਤਾ ਜਾ ਰਿਹਾ ਹੈ | ਇਸ ਮੌਕੇ ਡਾਕਟਰ ਦੂਰਬੀਨ ਸਰਜਰੀ ਦੇ ਮਾਹਿਰ ਡਾਕਟਰ ਨਵੀਨ ਮਨਚੰਦਾ, ਡਾਕਟਰ ਦੀਪਕ ਮਹਿਤਾ, ਡਾਕਟਰ ਬਰਜਿੰਦਰ ਸਿੰਘ ਆਦਿ ਡਾਕਟਰਾਂ ਦੀ ਟੀਮ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ 'ਡਾ: ਸਾਧੂ ਸਿੰਘ ਹਮਦਰਦ ਪੁਰਸਕਾਰ' ਇਸ ਵਾਰ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਦੇ ਨਾਂਅ ਅਗਲੀ ਖ਼ਬਰ ਲੁੱਟਖੋਹ ਦੀ ਯੋਜਨਾ ਬਣਾਉਂਦੇ ਤੇਜ਼ਧਾਰ ਹਥਿਆਰਾਂ ਸਮੇਤ 5 ਕਾਬੂ
Ad Position 24