28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

'ਡਾ: ਸਾਧੂ ਸਿੰਘ ਹਮਦਰਦ ਪੁਰਸਕਾਰ' ਇਸ ਵਾਰ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਦੇ ਨਾਂਅ

Ad Position 21
No active advertisement
ਅਜੀਤ ਡੈਸਕ 04-11-2025

ਕੌਲਗੜ੍ਹ ਦੀ ਇਤਿਹਾਸਕ ਧਰਤੀ 'ਤੇ ਹੋਵੇਗਾ 9 ਨੂੰ ਸਨਮਾਨ
ਨਵਾਂਸ਼ਹਿਰ, 3 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬੀ ਸਾਹਿਤ ਸਭਾ ਬਲਾਚੌਰ ਵਲੋਂ ਆਪਣਾ 49ਵਾਂ ਜਨਮ ਦਿਨ 9 ਨਵੰਬਰ ਨੂੰ ਇਤਿਹਾਸਕ ਪਿੰਡ ਕੌਲਗੜ੍ਹ ਦੇ 'ਭਗਵੰਤ ਕਰਮ ਸਿੰਘ ਸ਼ੇਤਰਾ ਸਹਿਕਾਰੀ ਖੇਤੀਬਾੜੀ ਫਾਰਮ' (ਬੀ.ਕੇ ਫ਼ਾਰਮ ਹਾਊਸ) ਵਿਖੇ ਮਨਾਇਆ ਜਾ ਰਿਹਾ ਹੈ | ਇਸ ਦਿਨ ਸਭਾ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ ਰੋਜ਼ਾਨਾ 'ਅਜੀਤ' ਜਲੰਧਰ ਦੇ ਬਾਨੀ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਦੀ ਯਾਦ ਵਿਚ 1986 ਤੋਂ ਸਥਾਪਤ 'ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ' ਪੰਜਾਬ ਦੇ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਚੰਡੀਗੜ੍ਹ ਨੂੰ ਭੇਟ ਕੀਤਾ ਜਾਵੇਗਾ | ਸਭਾ ਦੇ ਮੋਢੀ ਮੈਂਬਰਾਂ ਸਵਰਗਵਾਸੀ ਕੇਹਰ ਸ਼ਰੀਫ਼ ਅਤੇ ਪਰਮਜੀਤ ਅਣਖੀ ਇਬਰਾਹੀਮਪੁਰੀ ਦੀ ਯਾਦ ਵਿਚ ਉਸਾਰੇ ਜਾ ਰਹੇ ਪੰਡਾਲ ਵਿਚ ਕੁਦਰਤ ਦੀ ਗੋਦ ਦਾ ਨਿੱਘ ਮਾਨਣ ਅਤੇ ਪੰਜਾਬ ਹਿਤੈਸ਼ੀ ਬੁਲਾਰਿਆਂ ਨੂੰ ਸੁਣਨ ਲਈ ਇਲਾਕੇ ਦੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਨਸ਼ੇ ਦੀਆਂ ਗੋਲੀਆਂ ਸਮੇਤ 3 ਕਾਬੂ ਅਗਲੀ ਖ਼ਬਰ ਕੁਲਾਰ ਹਸਪਤਾਲ ਬੀਜਾ ਦੀ ਮੋਟਾਪੇ ਦੇ ਇਲਾਜ 'ਚ ਦੋ ਦਹਾਕਿਆਂ ਤੋਂ ਸਰਦਾਰੀ ਬਰਕਰਾਰ <br/>
Ad Position 24