02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਭਾਰਤ ਸਾਡੇ ਵਿਰੁੱਧ ਜੰਗ ਨਹੀਂ ਛੇੜੇਗਾ-ਅੰਦਰਾਬੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ 'ਤੇ ਭਰੋਸਾ ਕਰਦਾ ਹੈ ਕਿ ਭਾਰਤ ਪਾਕਿ ਵਿਰੁੱਧ ਜੰਗ ਨਹੀਂ ਛੇੜੇਗਾ | ਹਫਤਾਵਾਰੀ ਪ੍ਰੈੱਸ ਬ੍ਰੀਫਿੰਗ 'ਚ ਟਰੰਪ ਦੀ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਕਿਹਾ ਕਿ ਅਸੀਂ ਅਮਰੀਕੀ ਰਾਸ਼ਟਰਪਤੀ ਦੇ ਸ਼ਬਦਾਂ ਨੂੰ ਭਰੋਸੇਯੋਗ ਮੰਨਦੇ ਹਾਂ | ਦਰਅਸਲ, ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਅਸੀਂ ਪਾਕਿ ਵਿਰੁੱਧ ਜੰਗ ਨਹੀਂ ਛੇੜਾਂਗੇ | ਹਾਲਾਂਕਿ, ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ | ਪਹਿਲਾਂ, ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦਖਲ ਕਾਰਨ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋਏ | ਉਨ੍ਹਾਂ ਨੇ ਵੱਖ-ਵੱਖ ਗਲੋਬਲ ਪਲੇਟਫਾਰਮਾਂ 'ਤੇ ਇਸ ਦਾਅਵੇ ਨੂੰ ਦੁਹਰਾਇਆ ਹੈ | ਟਰੰਪ ਦੇ ਦਾਅਵੇ 'ਤੇ ਵਿਸ਼ਵਾਸ ਪ੍ਰਗਟ ਕਰਨ ਦੇ ਨਾਲ ਹੀ ਬੁਲਾਰੇ ਅੰਦਰਾਬੀ ਨੇ ਭਾਰਤ ਦੇ ਭਰੋਸੇ 'ਤੇ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਅਜਿਹੇ ਭਰੋਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ, ਕਿਉਂਕਿ ਭਾਰਤ ਵਲੋਂ ਆ ਰਹੇ ਹਮਲਾਵਰ ਬਿਆਨਾਂ 'ਚ ਕੋਈ ਨਰਮੀ ਨਹੀਂ ਆਈ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਸਾਡੇ ਕੋਲ ਚੌਕਸ ਰਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ | ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੀ ਅਫਗਾਨਿਸਤਾਨ ਨਾਲ ਸਰਹੱਦ ਬੰਦ ਹੈ ਕਿਉਂਕਿ ਪਾਕਿ ਨੇ ਅਫਗਾਨ ਤਾਲਿਬਾਨ ਸ਼ਾਸਨ ਦੇ ਅੱਤਵਾਦੀ ਤੱਤਾਂ ਨੂੰ ਕਥਿਤ ਸਮਰਥਨ ਦੇਣ ਕਾਰਨ ਸਰਹੱਦ ਬੰਦ ਕਰ ਦਿੱਤੀ ਹੈ ਅਤੇ ਅਫਗਾਨਿਸਤਾਨ ਨਾਲ ਸਾਰੇ ਵਪਾਰ ਨੂੰ ਮੁਅੱਤਲ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਹੱਦੀ ਚੌਕੀਆਂ ਨੂੰ ਦੁਬਾਰਾ ਖੋਲ੍ਹਣ ਵਿਚ ਦੇਰੀ ਦੀ ਜ਼ਿੰਮੇਵਾਰੀ ਅਫਗਾਨ ਤਾਲਿਬਾਨ ਸ਼ਾਸਨ ਦੀ ਹੈ | ਅਫਗਾਨ ਵਪਾਰ ਮੰਤਰੀ ਦੀ ਭਾਰਤ ਫੇਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਦੋ ਪ੍ਰਭੂਸੱਤਾ ਸੰਪੰਨ ਦੇਸ਼ਾਂ ਵਿਚਕਾਰ ਵਿਕਾਸ ਹਨ ਅਤੇ ਅਫਗਾਨਿਸਤਾਨ ਨਾਲ ਸਾਡੇ ਸਬੰਧ ਸਾਡੀਆਂ ਆਪਣੀਆਂ ਜ਼ਰੂਰਤਾਂ ਅਤੇ ਚਿੰਤਾਵਾਂ 'ਤੇ ਨਿਰਭਰ ਕਰਦੇ ਹਨ, ਕਿਸੇ ਤੀਜੀ ਧਿਰ ਦੀ ਸ਼ਮੂਲੀਅਤ 'ਤੇ ਨਹੀਂ |

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਪਿੰਡ ਜੀਦਾ ਵਿਖੇ ਹੋਏ ਧਮਾਕੇ ਦੀ ਜਾਂਚ ਲਈ ਮੁੜ ਗੁਰਪ੍ਰੀਤ ਦੇ ਘਰ ਪੁੱਜੀ ਐਨ.ਆਈ.ਏ ਦੀ. ਟੀਮ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਘੰਟੇ ਸਿਹਤ ਸੇਵਾਵਾਂ ਯਕੀਨੀ ਬਣਾ ਰਹੀ ਹੈ ਪੰਜਾਬ ਸਰਕਾਰ
Ad Position 24