03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ 'ਚ ਮੌਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਮਾਨਸਾ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਨੌਜਵਾਨ ਗਾਇਕ ਹਰਮਨ ਸਿੱਧੂ (38) ਦੀ ਬੀਤੀ ਰਾਤ ਸੜਕ ਹਾਦਸੇ 'ਚ ਮੌਤ ਹੋ ਗਈ ਹੈ | ਉਹ ਕਾਰ 'ਤੇ ਮਾਨਸਾ ਤੋਂ ਆਪਣੇ ਪਿੰਡ ਖਿਆਲਾ ਕਲਾਂ ਵਿਖੇ ਜਾ ਰਿਹਾ ਸੀ | ਜਿਉਂ ਹੀ ਉਸ ਦੀ ਗੱਡੀ ਵਿਰਾਸਤ ਪੈਲੇਸ ਕੋਲ ਪਹੁੰਚੀ ਤਾਂ ਸਾਹਮਣਿਓਾ ਆ ਰਹੇ ਟਰੱਕ ਨਾਲ ਟੱਕਰ ਹੋ ਗਈ | ਹਾਦਸਾ ਏਨਾ ਭਿਆਨਕ ਸੀ ਕਿ ਗਾਇਕ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ | ਕਾਬਲੇ-ਗ਼ੌਰ ਰਹੇ ਡੇਢ ਦਹਾਕਾ ਪਹਿਲਾ ਹਰਮਨ ਸਿੱਧੂ ਦੀ ਮਿਸ ਪੂਜਾ ਨਾਲ 'ਪੇਪਰ ਤੇ ਪਿਆਰ' ਕੈਸੇਟ ਆਈ ਸੀ | ਟਾਈਟਲ ਗੀਤ ਬਹੁਤ ਚਰਚਿਤ ਹੋਇਆ ਸੀ ਅਤੇ ਉਸ ਦੇ ਹੋਰ ਵੀ ਗੀਤ ਮਕਬੂਲ ਹਨ | ਮਿ੍ਤਕ ਪਿੱਛੇ ਮਾਤਾ ਤੋਂ ਇਲਾਵਾ ਪਤਨੀ ਤੇ 10 ਵਰਿ੍ਹਆਂ ਦੀ ਬੱਚੀ ਹੈ | ਡੇਢ ਵਰੇ੍ਹ ਪਹਿਲਾਂ ਉਸ ਦੇ ਪਿਤਾ ਗੁਰਦੇਵ ਸਿੰਘ ਦਾ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ | ਥਾਣਾ ਸਦਰ ਮਾਨਸਾ ਦੇ ਐਸ.ਐਚ.ਓ. ਬਲਵੀਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਬਣਦੀ ਕਾਰਵਾਈ ਕਰ ਕੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਡਰਾਈਵਰ ਤੇ ਕੰਡਕਟਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪਿੰਡ ਖਿਆਲਾ ਕਲਾਂ ਵਿਖੇ ਗਾਇਕ ਦੇ ਸਸਕਾਰ ਮੌਕੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 69ਵੇਂ ਸੂਬਾ ਪੱਧਰੀ ਸਾਫਟਬਾਲ ਟੂਰਨਾਮੈਂਟ 'ਚ ਲੁਧਿਆਣਾ ਬਣਿਆ ਚੈਂਪੀਅਨ <br/> ਅਗਲੀ ਖ਼ਬਰ 'ਅਜੀਤ' ਦੀ ਟੀਮ ਨੇ ਪਠਾਨਕੋਟ ਦੇ ਸਰਹੱਦੀ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੇ ਕੰਬਲ <br/>
Ad Position 24