03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

'ਅਜੀਤ' ਦੀ ਟੀਮ ਨੇ ਪਠਾਨਕੋਟ ਦੇ ਸਰਹੱਦੀ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੇ ਕੰਬਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਬਮਿਆਲ (ਪਠਾਨਕੋਟ), 22 ਨਵੰਬਰ (ਰਾਕੇਸ਼ ਸ਼ਰਮਾ)-ਅਦਾਰਾ 'ਅਜੀਤ' ਦੀ ਟੀਮ ਗੁਰਦਾਸਪੁਰ ਤੋਂ ਸਰਹੱਦੀ ਖੇਤਰ ਬਮਿਆਲ ਵਿਖੇ ਪਹੁੰਚੀ, ਜਿੱਥੇ ਬਮਿਆਲ ਵਿਖੇ ਲਗਪਗ ਅੱਠ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਬਮਿਆਲ ਤੋਂ ਪੱਤਰਕਾਰ ਰਾਕੇਸ਼ ਸ਼ਰਮਾ ਦੇ ਨਿਵਾਸ ਸਥਾਨ 'ਤੇ ਹੋਏ ਇਕੱਠ ਦੌਰਾਨ ਪਿੰਡ ਪਲਾਹ, ਖੋਜਗੀ ਚੱਕ, ਬਮਿਆਲ, ਅਨਿਆਲ, ਦਨਵਾਲ, ਦੋਸਤਪੁਰ, ਮੁਠੀ, ਮਨਵਾਲ ਆਦਿ ਦੇ 150 ਲੋੜਵੰਦ ਪਰਿਵਾਰਾਂ ਨੰੂ ਅਜੀਤ ਦੀ ਟੀਮ ਵਲੋਂ ਕੰਬਲ ਵੰਡੇ ਗਏ | ਇਸ ਮੌਕੇ ਇਲਾਕੇ ਦੇ ਪਤਵੰਤਿਆਂ ਕਾਮਰੇਡ ਪ੍ਰਵੀਨ ਕੁਮਾਰ, ਮੁਨੀਸ਼ ਸ਼ਰਮਾ, ਰਮੇਸ਼ ਕੁਮਾਰ ਨੇ ਅਦਾਰਾ 'ਅਜੀਤ' ਦਾ ਧੰਨਵਾਦ ਕਰਦਿਆਂ ਕਿਹਾ ਕਿ ਅਦਾਰਾ 'ਅਜੀਤ' ਨੇ ਹਮੇਸ਼ਾ ਹੀ ਔਖੇ ਸਮੇਂ ਵਿਚ ਪੰਜਾਬੀਆਂ ਦੀ ਬਾਂਹ ਫੜੀ ਹੈ | ਇਸ ਮੌਕੇ ਉਪ ਦਫ਼ਤਰ ਗੁਰਦਾਸਪੁਰ ਤੋਂ ਪੱਤਰਕਾਰ ਗੁਰਪ੍ਰਤਾਪ ਸਿੰਘ, ਪੰਕਜ ਸ਼ਰਮਾ, ਵਿਸ਼ਾਲ ਮੁੰਨਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ 'ਚ ਮੌਤ <br/> ਅਗਲੀ ਖ਼ਬਰ ਵਿਜੀਲੈਂਸ ਵਲੋਂ ਮੁਅੱਤਲ ਏ.ਡੀ.ਸੀ. ਚਾਰੂਮਿਤਾ ਸਮੇਤ ਤਿੰਨ 'ਤੇ ਮਾਮਲਾ ਦਰਜ <br/>
Ad Position 24