03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਿਜੀਲੈਂਸ ਵਲੋਂ ਮੁਅੱਤਲ ਏ.ਡੀ.ਸੀ. ਚਾਰੂਮਿਤਾ ਸਮੇਤ ਤਿੰਨ 'ਤੇ ਮਾਮਲਾ ਦਰਜ <br/>

Ad Position 21
repet_subhas-goyals [Copy P29]
ਮੁਅੱਤਲ ਏ.ਡੀ.ਸੀ. ਮੈਡਮ ਚਾਰੂਮਿਤਾ | <br/> 23-11-2025
ਮੋਗਾ, 22 ਨਵੰਬਰ (ਗੁਰਤੇਜ ਸਿੰਘ ਬੱਬੀ)-ਵਿਜੀਲੈਂਸ ਵਿਭਾਗ ਵਲੋਂ ਜ਼ਿਲ੍ਹਾ ਮੋਗਾ (ਪੰਜਾਬ) ਦੀ ਮੁਅੱਤਲ ਏ.ਡੀ.ਸੀ. (ਪੀ.ਸੀ.ਐਸ.) ਮੈਡਮ ਚਾਰੂਮਿਤਾ ਸਮੇਤ ਤਿੰਨ ਹੋਰ ਅਧਿਕਾਰੀਆਂ 'ਤੇ ਭਿ੍ਸ਼ਟਾਚਾਰ ਤਹਿਤ ਮੁਕੱਦਮਾ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ ਐਨ.ਐਚ. 71 ਪ੍ਰਾਜੈਕਟ ਲਈ ਤੱਥਾਂ ਦੀ ਖੋਜ ਤੇ ਪੁਰਾਣੇ ਰਿਕਾਰਡ ਦੀ ਘੋਖ 'ਚ ਕਥਿਤ ਕੁਤਾਹੀ ਦੇ ਦੋਸ਼ਾਂ ਹੇਠ ਹੀ ਵਿਜੀਲੈਂਸ ਨੇ ਧਰਮਕੋਟ ਦੀ ਤਤਕਾਲੀ ਐਸ.ਡੀ.ਐਮ. ਚਾਰੂਮਿਤਾ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਤੋਂ ਇਲਾਵਾ ਇਸ ਮਾਮਲੇ ਵਿਚ ਲੋਕ ਨਿਰਮਾਣ ਵਿਭਾਗ ਦੇ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਵੀ.ਕੇ. ਕਪੂਰ ਅਤੇ ਧਰਮਕੋਟ ਦੇ ਤਤਕਾਲੀ ਤਹਿਸੀਲਦਾਰ ਮਨਿੰਦਰ ਸਿੰਘ ਵੀ ਸ਼ਾਮਿਲ ਹਨ | ਮੁਅੱਤਲ ਏ.ਡੀ.ਸੀ. ਚਾਰੂਮਿਤਾ ਨੂੰ ਪਹਿਲਾਂ ਹੀ ਦੋਸ਼ ਪੱਤਰ ਜਾਰੀ ਕੀਤਾ ਗਿਆ ਸੀ ਤੇ ਬੀਤੀ 6 ਨਵੰਬਰ ਨੂੰ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਮੁਅੱਤਲ ਕਰ ਦਿੱਤਾ ਗਿਆ ਸੀ | ਹਾਈ ਕੋਰਟ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਵੀ ਨਿਯੁਕਤ ਕੀਤਾ ਸੀ | ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜਸਵਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਹ ਪਿੰਡ ਬਹਾਦਰ ਵਾਲਾ 'ਚ ਸਾਲ 1986 ਤੋਂ ਕਰੀਬ 2 ਕਨਾਲ 19 ਮਰਲੇ ਜ਼ਮੀਨ ਦਾ ਮਾਲਕ ਹੈ ਤੇ ਉਸ ਦੀ ਜ਼ਮੀਨ ਐਨ.ਐਚ. 71 ਪ੍ਰਾਜੈਕਟ ਤਹਿਤ 11 ਸਾਲ ਪਹਿਲਾਂ ਐਕਵਾਇਰ ਕੀਤੀ ਗਈ ਸੀ ਪਰ ਉਸ ਨੂੰ ਅਜੇ ਤੱਕ ਬਣਦਾ ਮੁਆਵਜ਼ਾ 3 ਕਰੋੜ 7 ਲੱਖ ਰੁਪਏ ਨਹੀਂ ਦਿੱਤਾ ਗਿਆ | ਮਾਲ ਅਧਿਕਾਰੀ ਦਾਅਵਾ ਕਰ ਰਹੇ ਸਨ ਕਿ ਨਿਯਮਾਂ ਅਨੁਸਾਰ ਸਿਰਫ਼ ਇਸ ਜ਼ਮੀਨ ਦਾ ਸਹਿਮਤੀ ਕਨਸੈਂਟ ਐਵਾਰਡ ਪਾਸ ਕੀਤਾ ਗਿਆ ਸੀ ਤੇ ਮੁਆਵਜ਼ੇ ਦੀ ਸਾਰੀ ਰਕਮ ਖਜ਼ਾਨੇ ਵਿਚ ਪਈ ਹੈ | ਦੂਸਰੇ ਪਾਸੇ ਜਸਵਿੰਦਰ ਸਿੰਘ ਨੇ ਆਪਣਾ ਮੁਆਵਜ਼ਾ ਹਾਸਲ ਕਰਨ ਲਈ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕਰ ਦਿੱਤੀ ਸੀ | ਇਹ ਮਾਮਲਾ ਵਿਜੀਲੈਂਸ ਵਿਭਾਗ ਵਿਚ ਜਾਂਚ ਅਧੀਨ ਸੀ | ਹੁਣ ਕਥਿਤ ਦੋਸ਼ਾਂ ਹੇਠ ਮੁਅੱਤਲ ਏ.ਡੀ.ਸੀ. ਚਾਰੂਮਿਤਾ ਅਤੇ ਦੋ ਹੋਰਾਂ 'ਤੇ ਫਿਰੋਜ਼ਪੁਰ ਵਿਜੀਲੈਂਸ ਵਿਭਾਗ ਦੇ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਅਜੀਤ' ਦੀ ਟੀਮ ਨੇ ਪਠਾਨਕੋਟ ਦੇ ਸਰਹੱਦੀ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੇ ਕੰਬਲ <br/> ਅਗਲੀ ਖ਼ਬਰ ਨਗਰ ਨਿਗਮ ਬਟਾਲਾ ਦਾ ਕਮਿਸ਼ਨਰ ਕਮ ਐਸ.ਡੀ.ਐਮ. ਗਿ੍ਫ਼ਤਾਰ <br/>
Ad Position 24