09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪੰਜਾਬ ਪੁਨਰਗਠਨ ਐਕਟ ਤਹਿਤ ਚੰਡੀਗੜ੍ਹ 'ਤੇ ਹਿਮਾਚਲ ਪ੍ਰਦੇਸ਼ ਦਾ ਵੀ ਹੱਕ-ਸੁਖਵਿੰਦਰ ਸਿੰਘ ਸੁੱਖੂ

Ad Position 21
No active advertisement
ਅਜੀਤ ਡੈਸਕ 24-11-2025
ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ (ਕਰਨੈਲ ਸਿੰਘ)-ਚੰਡੀਗੜ੍ਹ ਨੂੰ ਪੱਕੇ ਤੌਰ 'ਤੇ ਕੇਂਦਰ ਸਾਸ਼ਤ ਪ੍ਰਦੇਸ਼ ਘੋਸ਼ਿਤ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਸਤਾਵਿਤ 131ਵੀਂ ਸੰਵਿਧਾਨਿਕ ਸੋਧ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ 1966 ਤਹਿਤ ਹਿਮਾਚਲ ਪ੍ਰਦੇਸ਼ ਦਾ ਵੀ ਚੰਡੀਗੜ੍ਹ 'ਤੇ ਹੱਕ ਬਣਦਾ ਹੈ | ਕੇਂਦਰ ਸਰਕਾਰ ਹਿਮਾਚਲ ਪ੍ਰਦੇਸ਼ ਨੂੰ ਉਸ ਦਾ ਬਣਦਾ ਹਿੱਸਾ ਦੇਵੇ | ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ 'ਚ ਹਾਜ਼ਰੀ ਭਰਨ ਉਚੇਚੇ ਤੌਰ 'ਤੇ ਆਏ ਮੁੱਖ ਮੰਤਰੀ ਸੁੱਖੂ ਦੇ ਉਕਤ ਬਿਆਨ ਨੇ ਨਵੀਆਂ ਚਰਚਾਵਾਂ ਨੂੰ ਛੇੜ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਨਰਗਠਨ ਨਾਲ ਜਿਵੇਂ ਹਰਿਆਣਾ ਹੋਂਦ 'ਚ ਆਇਆ ਸੀ ਉਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵੀ ਇੱਕ ਵੱਖਰਾ ਸੂਬਾ ਬਣਿਆ ਸੀ | ਇਸ ਲਈ ਚੰਡੀਗੜ੍ਹ 'ਤੇ ਜਿੰਨਾ ਪੰਜਾਬ ਅਤੇ ਹਰਿਆਣਾ ਦਾ ਹੱਕ ਹੈ ਉਨ੍ਹਾਂ ਹੀ ਹੱਕ ਹਿਮਾਚਲ ਪ੍ਰਦੇਸ਼ ਦਾ ਵੀ ਹੈ | ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸ਼ਾਨੀ ਸ਼ਹਾਦਤ ਸਮੁੱਚੇ ਦੇਸ਼ ਵਾਸੀਆਂ ਦੀ ਧਾਰਮਿਕ, ਸਮਾਜਿਕ ਆਜ਼ਾਦੀ ਲਈ ਸੀ | ਸਮੁੱਚੇ ਹਿੰਦ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਹਿਮਾਚਲ ਪ੍ਰਦੇਸ਼ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਦਲਜੀਤ ਸਿੰਘ ਭਿੰਡਰ, ਵਿਧਾਇਕ ਨਾਲਾਗੜ੍ਹ ਹਰਦੀਪ ਸਿੰਘ ਬਾਵਾ, ਵਿਧਾਇਕ ਊਨਾ ਵਿਵੇਕ ਸ਼ਰਮਾ, ਜੁਗਰਾਜ ਸਿੰਘ ਸੈਣੀ ਕੀਰਤਪੁਰ ਸਾਹਿਬ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਔਰਤ ਦੀ ਬੇਟੀ ਦੀ ਤਿੰਨ ਕਰੋੜ ਦੀ ਲਾਟਰੀ ਨਿਕਲੀ ਅਗਲੀ ਖ਼ਬਰ ਚੰਡੀਗੜ੍ਹ ਨੂੰ ਧਾਰਾ-240 ਦੇ ਘੇਰੇ 'ਚ ਲਿਆਉਣਾ ਪੰਜਾਬ ਨਾਲ ਧੱਕਾ- ਡਾ. ਧਰਮਵੀਰ ਗਾਂਧੀ
Ad Position 24