09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪ੍ਰਵਾਸੀ ਔਰਤ ਦੀ ਬੇਟੀ ਦੀ ਤਿੰਨ ਕਰੋੜ ਦੀ ਲਾਟਰੀ ਨਿਕਲੀ

Ad Position 21
No active advertisement
ਅਜੀਤ ਡੈਸਕ 24-11-2025
ਸਿੱਧਵਾਂ ਬੇਟ (ਲੁਧਿਆਣਾ), 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ, ਭੁਪਿੰਦਰ ਸਿੰਘ ਬੈਂਸ)-ਲਾਗਲੇ ਪਿੰਡ ਬੰਗਸੀਪੁਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੀ ਇਕ ਬੇਸਹਾਰਾ ਔਰਤ ਮਹੇਸਰੀ ਦੇਵੀ ਦੀ ਬੇਟੀ ਸਹਿਜ ਵਲੋਂ ਪਾਈ ਟਿਕਟ ਸਦਕਾ ਤਿੰਨ ਕਰੋੜ ਦੀ ਲਾਟਰੀ ਨਿਕਲੀ ਹੈ | ਇਸ ਮੌਕੇ ਆਪਣੇ ਵਲੋਂ ਪਾਈ ਟਿਕਟ ਵਿਖਾਉਂਦੇ ਹੋਏ ਮਹੇਸਰੀ ਦੇਵੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਮੇਰਾ ਪਤੀ ਅਤੇ ਪੁੱਤਰ ਮੋਟਰਸਾਈਕਲ 'ਤੇ ਸਿੱਧਵਾਂ ਬੇਟ ਨੂੰ ਜਾ ਰਹੇ ਸਨ ਜਿਨ੍ਹਾਂ ਨਾਲ ਰਸਤੇ ਵਿਚ ਹਾਦਸਾ ਵਾਪਰ ਗਿਆ ਅਤੇ ਮੇਰੇ ਪੁੱਤਰ ਦੀ ਮੌਤ ਹੋ ਗਈ | ਉਸ ਸਮੇਂ ਮੇਰਾ ਪਤੀ ਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ, ਪਰ ਬਾਅਦ ਵਿਚ ਮੇਰਾ ਪਤੀ ਮੈਨੂੰ ਛੱਡ ਕੇ ਕਿੱਧਰੇ ਚਲਾ ਗਿਆ | ਹੁਣ ਮੈਂ ਆਪਣੀ ਬੇਟੀ ਦੇ ਨਾਲ ਹੀ ਰਹਿ ਰਹੀ ਸੀ | ਹੁਣ ਪ੍ਰਮਾਤਮਾ ਨੇ ਮੇਰੀ ਇਕ ਤਰ੍ਹਾਂ ਨਾਲ ਬਾਂਹ ਫੜ੍ਹ ਲਈ ਹੈ | ਉਸ ਨੇ ਆਖਿਆ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਘਰ ਬਣਾਵਾਂਗੀ ਅਤੇ ਆਪਣੀ ਬੇਟੀ ਨੂੰ ਵਧੀਆ ਪੜ੍ਹਾਈ ਕਰਵਾ ਕੇ ਚੰਗੀ ਨੌਕਰੀ 'ਤੇ ਲਗਾਵਾਂਗੀ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪੰਜਾਬ ਦਾ ਅਟੁੱਟ ਅੰਗ ਹੈ-ਕਿ੍ਸ਼ਨ ਸਿੰਘ ਸਨੌਰ ਅਗਲੀ ਖ਼ਬਰ ਪੰਜਾਬ ਪੁਨਰਗਠਨ ਐਕਟ ਤਹਿਤ ਚੰਡੀਗੜ੍ਹ 'ਤੇ ਹਿਮਾਚਲ ਪ੍ਰਦੇਸ਼ ਦਾ ਵੀ ਹੱਕ-ਸੁਖਵਿੰਦਰ ਸਿੰਘ ਸੁੱਖੂ
Ad Position 24