ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅਰੁਣਾਚਲ ਪ੍ਰਦੇਸ਼ 'ਤੇ ਬੀਜਿੰਗ ਦੇ ਦਾਅਵੇ ਦਾ ਸਮਰਥਨ ਕੀਤਾ, ਜਿਸ ਨੂੰ ਉਹ ਦੱਖਣੀ ਤਿੱਬਤ ਜਾਂ ਚੀਨੀ ਭਾਸ਼ਾ 'ਚ ਜ਼ਾਂਗਨਾਨ ਕਹਿੰਦਾ ਹੈ | ਪਾਕਿ ਨੇ ਕਿਹਾ ਕਿ ਉਸ ਨੂੰ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਸੰਬੰਧਿਤ ਮਾਮਲਿਆਂ 'ਚ ਚੀਨ ਲਈ ਨਿਰੰਤਰ ਅਤੇ ਪੂਰਾ ਸਮਰਥਨ ਹੈ | ਪਾਕਿ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੂੰ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ 'ਜ਼ਾਂਗਨਾਨ' ਬਾਰੇ ਚੀਨੀ ਵਿਦੇਸ਼ ਮੰਤਰਾਲੇ ਦੀਆਂ ਟਿੱਪਣੀਆਂ ਅਤੇ ਨਵੀਂ ਦਿੱਲੀ ਅਤੇ ਭਾਰਤੀ ਮੀਡੀਆ ਦੇ ਜਵਾਬਾਂ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ ਸੀ |
ਪਾਕਿ ਨੇ ਅਰੁਣਾਚਲ ਪ੍ਰਦੇਸ਼ 'ਤੇ ਬੀਜਿੰਗ ਦੇ ਦਾਅਵੇ ਦਾ ਕੀਤਾ ਸਮਰਥਨ
ਅਜੀਤ ਡੈਸਕ
07-12-2025