ਅੰਮਿ੍ਤਸਰ, 21 ਦਸੰਬਰ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਕੈਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਵਿਰੁੱਧ ਫ਼ੈਸਲੇ ਦੀ ਸੁਣਵਾਈ ਮੌਕੇ ਉਨ੍ਹਾਂ ਦੀਆਂ ਦਲੀਲਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ | ਅਦਾਲਤ ਨੇ ਤੋਸ਼ਾਖ਼ਾਨਾ-2 ਮਾਮਲੇ 'ਚ ਇਮਰਾਨ ਖ਼ਾਨ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਭੇਜੇ ਸੁਨੇਹੇ 'ਚ ਕਿਹਾ ਕਿ ਪੂਰੇ ਦੇਸ਼ ਨੂੰ ਆਪਣੇ ਹੱਕਾਂ ਲਈ ਉੱਠਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬਿਨਾਂ ਸਬੂਤਾਂ ਅਤੇ ਉਚਿੱਤ ਪ੍ਰਕਿਰਿਆ ਦੇ ਜਲਦਬਾਜ਼ੀ 'ਚ ਦਿੱਤਾ ਗਿਆ | ਇਮਰਾਨ ਖ਼ਾਨ ਦੀ ਭੈਣ ਅਲੀਮਾ ਖਾਨ ਨੇ ਫ਼ੈਸਲੇ ਨੂੰ 'ਪਹਿਲਾਂ ਤੋਂ ਲਿਖੀ ਸਕਿ੍ਪਟ' ਦੱਸਦਿਆਂ ਇਸ ਨੂੰ 'ਕੰਗਾਰੂ ਅਦਾਲਤ' ਦਾ ਫ਼ੈਸਲਾ ਕਿਹਾ | ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਖ਼ਾਨ ਨੇ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨੂੰ ਸੜਕ ਅੰਦੋਲਨ ਦੀ ਤਿਆਰੀ ਲਈ ਸੁਨੇਹਾ ਭੇਜਿਆ ਹੈ |
ਫ਼ੈਸਲੇ 'ਚ ਮੇਰੀਆਂ ਦਲੀਲਾਂ ਨੂੰ ਕੀਤਾ ਗਿਆ ਨਜ਼ਰਅੰਦਾਜ਼-ਇਮਰਾਨ ਖ਼ਾਨ
ਅਜੀਤ ਡੈਸਕ
22-12-2025