11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਰੁਜ਼ਗਾਰ ਯੋਜਨਾਵਾਂ ਦੇ ਨਾਂਅ 'ਤੇ ਕਾਂਗਰਸ ਨੇ ਹਮੇਸ਼ਾ ਗ਼ਰੀਬਾਂ ਨੂੰ ਧੋਖਾ ਦਿੱਤਾ-ਅਨੁਰਾਗ ਠਾਕੁਰ <br/>

Ad Position 21
No active advertisement
ਅਜੀਤ ਡੈਸਕ 22-12-2025

ਜਲੰਧਰ, 21 ਦਸੰਬਰ (ਸ਼ਿਵ)-ਮਨਰੇਗਾ ਦਾ ਨਾਂਅ ਬਦਲਣ ਨੂੰ ਲੈ ਕੇ ਉੱਠੇ ਵਿਵਾਦ 'ਤੇ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਰੁਜ਼ਗਾਰ ਯੋਜਨਾਵਾਂ ਦੇ ਨਾਂਅ 'ਤੇ ਗ਼ਰੀਬਾਂ ਨਾਲ ਧੋਖਾ ਕੀਤਾ ਹੈ ਤੇ ਹੁਣ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਗ਼ਰੀਬਾਂ ਨੂੰ ਸਮੇਂ ਸਿਰ ਭੁਗਤਾਨ ਕਰ ਰਹੀ ਹੈ ਤਾਂ ਕਾਂਗਰਸ ਇਸ ਮੁੱਦੇ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ | ਅਨੁਰਾਗ ਠਾਕੁਰ ਅੱਜ ਜਲੰਧਰ ਵਿਚ ਸੀ. ਏ. ਇੰਸਟੀਚਿਊਟ ਵਲੋਂ ਕਰਵਾਈ ਗਈ ਕਾਨਫ਼ਰੰਸ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਝੂਠ ਦੀ ਸਿਆਸਤ ਕੀਤੀ ਹੈ | ਉਨ੍ਹਾਂ ਨੇ ਐਸ. ਆਈ. ਆਰ. ਦੇ ਮੱੁਦੇ 'ਤੇ ਵਿਰੋਧੀ ਧਿਰ ਨੂੰ ਘੇਰਿਆ ਤੇ ਕਿਹਾ ਕਿ ਐਸ. ਆਈ. ਆਰ. (ਸਪੈਸ਼ਲ ਇੰਟੇਸਿਵ ਰਿਵੀਜ਼ਨ) ਨਾਲ ਕਿਸੇ ਭਾਰਤੀ ਦੀ ਨਾਗਰਿਕਤਾ ਖੋਹੀ ਨਹੀਂ ਜਾ ਰਹੀ, ਪਰ ਜਿਹੜੇ ਘੁਸਪੈਠੀਏ ਹਨ, ਉਨ੍ਹਾਂ ਨੂੰ ਜਰੂਰ ਬਾਹਰ ਕੱਢਿਆ ਜਾ ਰਿਹਾ ਹੈ ਪਰ ਵਿਰੋਧੀ ਧਿਰ ਉਸ ਮੁੱਦੇ 'ਤੇ ਵੀ ਬੇਲੋੜਾ ਵਿਰੋਧ ਕਰ ਰਿਹਾ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੇ ਜਲੰਧਰ ਬਰਾਂਚ ਆਫ਼ ਨਾਰਦਰਨ ਇੰਡੀਆ ਰਿਜਨਲ ਕੌਂਸਲ ਵਲੋਂ ਕਰਵਾਈ ਕਾਨਫ਼ਰੰਸ ਨੰੂ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਕਰਨ ਵਿਚ ਸੀ. ਏ. ਦੀ ਅਹਿਮ ਭੂਮਿਕਾ ਹੈ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਨਾ ਸਿਰਫ਼ ਆਮਦਨ ਕਰ ਦੇਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਤੇ ਸਗੋਂ ਸੰਸਾਰ ਭਰ ਵਿਚ ਦੇਸ਼ ਵਿਚ 49 ਫ਼ੀਸਦੀ ਦੇ ਕਰੀਬ ਡਿਜੀਟਲ ਅਦਾਇਗੀ ਹੋ ਰਹੀ ਹੈ | ਇਸ ਮੌਕੇ ਸੀ. ਏ. ਪੁਨੀਤ ਓਬਰਾਏ, ਸੀ. ਏ. ਜਗਜੀਤ ਸਿੰਘ ਤੇ ਹੋਰਾਂ ਨੇ ਕਾਨਫ਼ਰੰਸ ਵਿਚ ਪੁੱਜਣ 'ਤੇ ਅਨੁਰਾਗ ਠਾਕੁਰ ਦਾ ਭਰਵਾਂ ਸਵਾਗਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਦੇ ਘਰ ਦੇ ਗੇਟ 'ਤੇ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ <br/> ਅਗਲੀ ਖ਼ਬਰ ਅਸੀਂ ਨੌਜਵਾਨਾਂ ਨੂੰ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰ ਰਹੇ ਹਾਂ- ਭਗਵੰਤ ਮਾਨ
Ad Position 24