01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੂਬੇ ਨਾਲੋਂ ਸੀ. ਬੀ. ਆਈ. ਦੀ ਜਾਂਚ ਦੇ ਵੱਖਰੇ ਰਵੱਈਏ ਨਾਲ ਕਈ ਮਾਮਲਿਆਂ ਦੀ ਕਾਇਆ ਪਲਟੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਐੱਸ. ਏ. ਐੱਸ. ਨਗਰ, 25 ਦਸੰਬਰ (ਕਪਿਲ ਵਧਵਾ)-ਸਟੇਟ ਪੁਲਿਸ ਅਤੇ ਸੀ. ਬੀ. ਆਈ. ਦੀ ਜਾਂਚ ਦੇ ਤਰੀਕੇ ਵਿਚਲਾ ਅੰਤਰ ਕਈ ਵਾਰ ਮਾਮਲਿਆਂ ਦੀ ਦਿਸ਼ਾ ਹੀ ਬਦਲ ਦਿੰਦਾ ਹੈ | ਇਸ ਦੀ ਤਾਜ਼ਾ ਮਿਸਾਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਸੰਬੰਧਿਤ ਮਾਮਲੇ ਨੂੰ ਦੇਖਣ ਤੋਂ ਮਿਲਦੀ ਹੈ, ਜਿਸ ਵਿਚ ਪਹਿਲਾਂ ਪਟਿਆਲਾ ਪੁਲਿਸ ਵਲੋਂ ਇਰਾਦਾ ਕਤਲ ਦੀ ਧਾਰਾ ਜੋੜੀ ਗਈ ਸੀ | ਸੂਤਰਾਂ ਅਨੁਸਾਰ ਹੁਣ ਸੀ. ਬੀ. ਆਈ. ਵਲੋਂ ਆਪਣੀ ਤਫ਼ਤੀਸ਼ ਦੌਰਾਨ ਇਹ ਮਹੱਤਵਪੂਰਨ ਧਾਰਾ ਚਾਰਜਸ਼ੀਟ ਦਾਖ਼ਲ ਕਰਦੇ ਸਮੇਂ ਹਟਾ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਰਨਲ ਬਾਠ ਦੇ ਮਾਮਲੇ 'ਚ ਸੀ. ਬੀ. ਆਈ. ਨੇ ਇੰਸਪੈਕਟਰ ਰੌਨੀ ਸਿੰਘ, ਹੈਰੀ ਬੋਪਾਰਾਏ, ਹਰਜਿੰਦਰ ਸਿੰਘ ਢਿੱਲੋਂ, ਪੁਲਿਸ ਅਧਿਕਾਰੀ ਸੁਰਜੀਤ ਸਿੰਘ ਅਤੇ ਰਾਜਵੀਰ ਸਿੰਘ ਵਿਰੁੱਧ ਬੀ. ਐੱਨ. ਐੱਸ. ਦੀਆਂ ਧਾਰਾਵਾਂ 109, 115 (2), 117 (1), 117 (2), 126 (2), 190, 310 ਅਤੇ 351 (2) ਤਹਿਤ ਐੱਫ. ਆਈ. ਆਰ. ਦਰਜ ਕੀਤੀ ਸੀ ਅਤੇ ਸਪੈਸ਼ਲ ਕ੍ਰਾਇਮ ਬ੍ਰਾਂਚ (ਸੀ. ਬੀ. ਆਈ. ਦਿੱਲੀ) ਵਲੋਂ 194 (2) ਤਹਿਤ ਵੱਖਰਾ ਕੇਸ ਰਜਿਸਟਰ ਕੀਤਾ ਗਿਆ ਸੀ | ਹੁਣ ਮੁਹਾਲੀ ਅਦਾਲਤ ਵਿਖੇ ਦਾਖ਼ਲ ਚਾਰਜਸ਼ੀਟ 'ਚ ਇਰਾਦਾ ਕਤਲ ਦੀ ਧਾਰਾ ਹਟਾ ਕੇ ਮਾਮਲੇ ਨੂੰ ਧਾਰਾ 117 ਤਹਿਤ ਜਾਣ ਬੁੱਝ ਕੇ ਗੁੱਝੀਆਂ ਸੱਟਾਂ ਮਾਰੀਆਂ ਗਈਆਂ ਹਨ ਅਤੇ ਇਕ ਤਰ੍ਹਾਂ ਨਾਲ ਇਹ ਕਾਰਵਾਈ ਗ਼ੈਰਕਾਨੂੰਨੀ ਤਰੀਕੇ ਨਾਲ ਮਾਮਲੇ ਨੂੰ ਰੋਕ ਕੇ ਰੱਖਣ ਤੱਕ ਸੀਮਿਤ ਹੈ | ਕਾਨੂੰਨੀ ਮਾਹਿਰਾਂ ਦੇ ਦਾਅਵੇ ਅਨੁਸਾਰ ਕਈ ਵਾਰ ਸਟੇਟ ਪੁਲਿਸ ਲੋਕਾਂ ਦੇ ਦਬਾਅ ਜਾਂ ਹੱਲੇ ਕਰਕੇ ਮਾਮਲੇ 'ਚ ਗੰਭੀਰ ਧਾਰਾਵਾਂ ਜੋੜ ਦਿੰਦੀ ਹੈ, ਜਦਕਿ ਸੀ. ਬੀ. ਆਈ. ਵਲੋਂ ਨਿਰਪੱਖ ਜਾਂਚ ਕਰਦੇ ਹੋਏ ਕੇਸ ਨੂੰ ਉਸ ਦੀ ਅਸਲ ਸਥਿਤੀ ਅਨੁਸਾਰ ਅੱਗੇ ਵਧਾਇਆ ਜਾਂਦਾ ਹੈ | ਕਰਨਲ ਬਾਠ ਮਾਮਲੇ ਵਿਚ ਸੀ. ਬੀ. ਆਈ. ਨੇ ਕਰੀਬ 2 ਮਹੀਨੇ ਪਹਿਲਾਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਪੁੱਤਰ ਅੰਗਦ ਸਮੇਤ ਹੋਰਨਾਂ ਗਵਾਹਾਂ ਦੇ ਬਿਆਨ ਦਰਜ ਕੀਤੇ ਸਨ ਅਤੇ ਇਨ੍ਹਾਂ 'ਚ ਉਸ ਸਮੇਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਗਵਾਹ ਵਜੋਂ ਸ਼ਾਮਿਲ ਕੀਤਾ ਗਿਆ ਸੀ | ਹੁਣ ਚਾਰਜਸ਼ੀਟ ਵਿਚ ਸਭ ਤੋਂ ਪਹਿਲਾਂ ਇੰਸਪੈਕਟਰ ਰੌਨੀ ਨੂੰ ਮੁਲਜ਼ਮ ਦਰਸਾਇਆ ਗਿਆ ਹੈ, ਜਦਕਿ ਉਸ ਦੇ ਸਾਥੀਆਂ ਦੀ ਭੂਮਿਕਾ ਨੂੰ ਧਿਆਨ ਵਿਚ ਰੱਖਦਿਆਂ ਕੁੱਟਮਾਰ ਦੀ ਧਾਰਾ 3 (5) ਵੀ ਜੋੜੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ 'ਤੇ ਬਰਤਾਨੀਆ 'ਚ ਹਮਲਾ <br/> ਅਗਲੀ ਖ਼ਬਰ ਡੀ.ਜੀ.ਪੀ. ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ-ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>
Ad Position 24