17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਰਹੱਦ ਪਾਰ ਕਰਕੇ ਪਾਕਿ ਪਹੁੰਚਿਆ ਸ਼ਰਨਦੀਪ ਸਿੰਘ ਪਨਾਹ ਮੰਗਣ ਦੀ ਕਰ ਰਿਹਾ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 29-12-2025

ਅੰਮਿ੍ਤਸਰ, 28 ਦਸੰਬਰ (ਸੁਰਿੰਦਰ ਕੋਛੜ)-ਗ਼ੈਰਕਾਨੂੰਨੀ ਢੰਗ ਨਾਲ ਭਾਰਤ-ਪਾਕਿ ਕੌਮਾਂਤਰੀ ਸਰਹੱਦ ਪਾਰ ਕਰਕੇ ਪਾਕਿ ਪਹੁੰਚੇ ਭਾਰਤੀ ਨਾਗਰਿਕ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਭੋਇਪੁਰ (ਸ਼ਾਹਕੋਟ), ਜਲੰਧਰ ਵਲੋਂ ਲਗਾਤਾਰ ਉੱਥੋਂ ਦੇ ਨਿਆਇਕ ਅਧਿਕਾਰੀਆਂ ਅੱਗੇ ਭਾਰਤ ਵਾਪਸ ਨਾ ਭੇਜੇ ਜਾਣ ਦੀ ਗੁਹਾਰ ਲਗਾਈ ਜਾ ਰਹੀ ਹੈ | ਉਸ ਵਲੋਂ ਭਾਰਤ 'ਚ ਕੁਝ ਲੋਕਾਂ ਤੋਂ ਜਾਨ ਨੂੰ ਖ਼ਤਰਾ ਦੱਸਦਿਆਂ ਪਾਕਿ 'ਚ ਪਨਾਹ ਮੰਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਭਾਰਤੀ ਨਾਗਰਿਕ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਵਾਪਸ ਭੇਜਣ ਦੇ ਉਪਰਾਲੇ ਕਰ ਰਹੇ ਪੰਜਾਬੀ ਲਹਿਰ ਦੇ ਨਾਸਿਰ ਢਿੱਲੋਂ ਨੇ 'ਅਜੀਤ' ਨੂੰ ਦੱਸਿਆ ਕਿ ਸ਼ਰਨਦੀਪ ਸਿੰਘ ਦਾ ਕੇਸ ਲੜਨ ਵਾਲੇ ਵਕੀਲ ਬਹਿਰਾਮ ਬਾਜਵਾ ਵਲੋਂ ਡਿਸਟਿ੍ਕਟ ਜੇਲ੍ਹ ਕਸੂਰ 'ਚ ਉਸ ਨਾਲ ਮੁਲਾਕਾਤ ਕਰਨ 'ਤੇ ਉਸ ਨੇ ਨਵੇਂ ਕੱਪੜਿਆਂ ਅਤੇ ਕੁਝ ਹੋਰ ਵਸਤੂਆਂ ਦੀ ਮੰਗ ਕਰਦਿਆਂ ਇਹ ਵੀ ਕਿਹਾ ਕਿ ਉਹ ਭਾਰਤ ਨਹੀਂ ਪਰਤੇਗਾ, ਉੱਥੇ ਉਸ ਦੀ ਜਾਨ ਨੂੰ ਖ਼ਤਰਾ ਹੈ | ਇਸ ਬਾਰੇ 'ਚ 'ਅਜੀਤ' ਵਲੋਂ ਲਾਹੌਰ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਸ਼ਰਨਦੀਪ ਸਿੰਘ ਗੈਰ-ਕਾਨੂੰਨੀ ਢੰਗ ਨਾਲ ਪਾਕਿ 'ਚ ਦਾਖਲ ਹੋਇਆ ਹੈ | ਇਸ ਲਈ ਉਸ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਡਿਪੋਰਟ ਕਰਕੇ ਭਾਰਤ ਭੇਜਿਆ ਜਾਣਾ ਲਾਜ਼ਮੀ ਹੈ |

Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਿਹੰਗ ਸਿੰਘ ਦਲਾਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਮਹੱਲਾ ਸਜਾਇਆ <br/>... ਅਗਲੀ ਖ਼ਬਰ ਪਟਨਾ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ 'ਚ ਹੋਈ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ <br/>
Ad Position 24