04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੈਰ ਕਾਨੂੰਨੀ ਢੰਗ ਨਾਲ ਡੀਜ਼ਲ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਹੁਕਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਜਲੰਧਰ, 30 ਦਸੰਬਰ (ਸ਼ਿਵ ਸ਼ਰਮਾ)–ਸੂਬੇ ਦੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਡੀ.ਸੀ. ਅਤੇ ਡੀ.ਐਫ.ਐਸ.ਸੀ. ਨੂੰ ਇਕ ਹੁਕਮ ਜਾਰੀ ਕਰਕੇ ਗੈਰ ਕਾਨੂੰਨੀ ਢੰਗ ਨਾਲ ਡੀਜ਼ਲ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਹਦਾਇਤ ਦਿੱਤੀ ਹੈ | ਇਹ ਆਦੇਸ਼ ਖ਼ੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪਿ੍ੰਸੀਪਲ ਸਕੱਤਰ ਆਈ. ਏ. ਐਸ. ਸ੍ਰੀ ਰਾਹੁਲ ਤਿਵਾੜੀ ਵਲੋਂ ਜਾਰੀ ਕੀਤੇ ਗਏ ਹਨ | ਇਸ ਆਦੇਸ਼ ਤਹਿਤ ਕਿਹਾ ਗਿਆ ਹੈ ਕਿ ਸਾਰੇ ਡੀ. ਸੀ. ਅਤੇ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਗੈਰ ਕਾਨੂੰਨੀ ਵਾਹਨ ਜਿਵੇਂ ਕਿ ਤੇਲ ਟੈਂਕਰ, ਬ੍ਰਾਊਜ਼ਰ ਅਤੇ ਟੈਂਕ ਮਾਊਾਟੇਡ ਵਾਹਨ ਜੋ ਪੈਟਰੋਲੀਅਮ ਉਤਪਾਦਾਂ ਨੂੰ ਲੈ ਕੇ ਜਾਂਦੇ ਹਨ ਅਤੇ ਨਾਲ ਹੀ ਡੀਜ਼ਲ ਦੀ ਆੜ ਵਿਚ ਨਕਲੀ ਅਤੇ ਵੈਕਲਪਿਕ ਉਤਪਾਦਾਂ ਨੂੰ ਲੈ ਜਾਣ ਵਾਲੇ ਵਾਹਨਾਂ ਨੂੰ ਦੀ ਜਾਂਚ ਕੀਤੀ ਜਾਵੇ ਅਤੇ ਕਾਨੂੰਨ, ਨਿਯਮ ਅਧੀਨ ਕਾਰਵਾਈ ਸ਼ੁਰੂ ਕੀਤੀ ਜਾਵੇ | ਵਿਸ਼ਾ ਵਾਹਨਾਂ ਨੂੰ ਪੈਟਰੋਲੀਅਮ ਨਿਯਮਾਂ 2002 ਦੇ ਫਾਰਮ ਤਹਿਤ ਖ਼ਾਸ ਰੂਟਾਂ 'ਤੇ ਚੱਲਣ ਅਤੇ ਸਿਰਫ਼ ਗਾਹਕਾਂ ਨੂੰ ਸਪਲਾਈ ਕਰਨ ਲਈ ਲਾਜ਼ਮੀ ਕੀਤਾ ਗਿਆ ਹੈ | ਇਸ ਲਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਪੈਟਰੋਲ ਪੰਪ ਜਾਂ ਟਰਾਂਸਪੋਰਟਰ ਆਪਣੇ ਲਾਇਸੈਂਸ ਸ਼ਰਤਾਂ ਦੀ ਉਲੰਘਣਾ ਕਰਕੇ ਤੇਲ ਜਾਂ ਕਿਸੇ ਹੋਰ ਉਤਪਾਦ ਦੀ ਗੈਰ-ਕਾਨੂੰਨੀ ਭਰਾਈ ਜਾਂ ਸਪਲਾਈ ਵਿਚ ਸ਼ਾਮਲ ਹੁੰਦਾ ਹੈ ਤਾਂ ਅਜਿਹੇ ਪੈਟਰੋਲ ਪੰਪਾਂ ਵਿਰੁੱਧ ਕਾਨੂੰਨ, ਨਿਯਮਾਂ ਦੇ ਸੰਬੰਧਿਤ ਉਪਬੰਧਾਂ ਅਧੀਨ ਕਾਰਵਾਈ ਕੀਤੀ ਜਾਵੇਗੀ | ਉਂਜ ਬੀਤੇ ਦਿਨੀਂ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੌਂਟੀ ਸਹਿਗਲ ਦੀ ਅਗਵਾਈ ਵਿਚ ਇਕ ਵਫ਼ਦ ਜਿਨ੍ਹਾਂ 'ਚ ਡਾ. ਮਨਜੀਤ, ਰਾਜੇਸ਼ ਖੁਰਾਨਾ, ਗਿਰੀਸ਼ ਸਪਰਾ 'ਤੇ ਆਧਾਰਿਤ ਇਕ ਵਫ਼ਦ ਨੇ ਸ੍ਰੀ ਰਾਹੁਲ ਤਿਵਾੜੀ ਨਾਲ ਮੁਲਾਕਾਤ ਕਰਕੇ ਜਾਣਕਾਰੀ ਦਿੱਤੀ ਸੀ ਕਿ ਤੇਲ ਤਸਕਰੀ ਨਾਲ ਪੰਜਾਬ ਸਰਕਾਰ ਦੇ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਇਸ ਨਾਲ ਡੀਲਰਾਂ ਦੀ ਵਿਕਰੀ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ ਤੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਦਖ਼ਲ ਦੇ ਕੇ ਕਾਰਵਾਈ ਕਰਨੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਉਸਤਾਦ ਗਾਇਕ ਅਤੇ ਸੰਗਤੀਕਾਰ ਪੂਰਨ ਸ਼ਾਹਕੋਟੀ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ <br/> ਅਗਲੀ ਖ਼ਬਰ ਧੁੰਦ ਕਾਰਨ ਡਰੋਨ ਰਾਹੀਂ ਪਾਕਿ ਤੋਂ ਹੈਰੋਇਨ ਤਸਕਰੀ 'ਚ ਹੋਇਆ ਵਾਧਾ <br/>
Ad Position 24