04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਉਸਤਾਦ ਗਾਇਕ ਅਤੇ ਸੰਗਤੀਕਾਰ ਪੂਰਨ ਸ਼ਾਹਕੋਟੀ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਜਲੰਧਰ, 30 ਦਸੰਬਰ (ਹਰਵਿੰਦਰ ਸਿੰਘ ਫੁੱਲ)-ਉੱਘੇ ਗਾਇਕ ਮਾਸਟਰ ਸਲੀਮ ਦੇ ਪਿਤਾ ਅਤੇ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਸੂਫ਼ੀ ਗਾਇਕ-ਸੰਗੀਤਕਾਰ ਉਸਤਾਦ ਪੂਰਨ ਸ਼ਾਹਕੋਟੀ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਕਰਵਾਇਆ ਗਿਆ¢ ਜਿਸ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸੰਗੀਤ ਅਤੇ ਸਾਹਿਤਕ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਆਪਣੀ ਸ਼ਰਧਾ ਦੇ ਫ਼ੁਲ ਭੇਟ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ | ਇਸ ਮੌਕੇ ਭਾਈ ਜੋਗਿੰਦਰ ਸਿੰਘ ਰਿਆੜ (ਲੁਧਿਆਣਾ ਵਾਲੇ) ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਉਪਰੰਤ ਉਸਤਾਦ ਪੂਰਨ ਸ਼ਾਹਕੋਟੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਭਿਆਚਾਰਕ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਉਸਤਾਦ ਪੂਰਨ ਸ਼ਾਹਕੋਟੀ ਵਰਗੇ ਲੋਕ ਕਦੇ-ਕਦੇ ਪੈਦਾ ਹੁੰਦੇ ਹਨ ਜਿਨ੍ਹਾਂ ਨੇ ਸਾਰੀ ਉਮਰ ਸੰਗੀਤ ਦੀ ਸੇਵਾ ਕੀਤੀ, ਉਹ ਪੰਜਾਬੀ ਸੰਗੀਤ ਜਗਤ ਦੇ ਕਈ ਵੱਡੇ ਕਲਾਕਾਰਾਂ ਦੇ ਗੁਰੂ ਵੀ ਰਹੇ, ਜਿਨ੍ਹਾਂ ਨੇ ਉਨ੍ਹਾਂ ਦੀ ਰਹਿਨੁਮਾਈ ਹੇਠ ਆਪਣਾ ਸੰਗੀਤਕ ਸਫ਼ਰ ਸ਼ੁਰੂ ਕਰ ਕੇ ਉੱਚ ਮੁਕਾਮ ਹਾਸਲ ਕੀਤਾ | ਲੋਕ ਗਾਇਕ ਮੁਹੰਮਦ ਸਦੀਕ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਸੰਗੀਤ ਨੂੰ ਸਮਰਪਿਤ ਪੂਰਨ ਸ਼ਾਹਕੋਟੀ ਨੇ ਸੰਗੀਤ ਰਾਹੀ ਦੁਨੀਆ 'ਚ ਨਾਮ ਕਮਾਇਆ | ਸਾਬਕਾ ਸੰਸਦ ਮੈਂਬਰ ਅਤੇ ਉੱਘੇ ਗਾਇਕ ਹੰਸ ਰਾਜ ਹੰਸ ਨੇ ਉਸਤਾਦ ਪੂਰਨ ਸ਼ਾਹਕੋਟੀ ਅਤੇ ਪਰਿਵਾਰ ਨਾਲ ਭਾਵੁਕ ਸਾਂਝ ਦਾ ਜ਼ਿਕਰ ਕਰਦਿਆ ਸੰਗਤ ਦਾ ਧੰਨਵਾਦ ਕੀਤਾ | ਸਮਾਗਮ ਦਾ ਸੰਚਾਲਨ ਪੰਥਕ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਕੀਤਾ | ਇਸ ਮੌਕੇ ਬਾਬਾ ਉਮਰੇ ਸ਼ਾਹ, ਹਰਿਆਣਾ ਦੇ ਮੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਚੀਫ਼ ਸਕੱਤਰ ਤਰੁਨ ਭੰਡਾਰੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਪਵਨ ਟੀਨੂੰ, ਕੇ.ਡੀ. ਭੰਡਾਰੀ, ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਸਚਿਨ ਅਹੂਜਾ, ਪੰਕਜ ਅਹੂਜਾ, ਦਿਨੇਸ਼ ਔਲਖ, ਇੰਜ ਐਸ.ਐਸ.ਅਜੀਮਲ, ਪੂਰਨ ਚੰਦ ਗੁਰੂ ਕੀ ਵਡਾਲੀ, ਲਖਵਿੰਦਰ ਵਡਾਲੀ, ਹਰਬੀ ਸੰਘਾ, ਅਮਰ ਨੂਰੀ, ਸੁਖੀ ਬਰਾੜ, ਰਜਿੰਦਰ ਸਿੰਘ (ਸਾਬਕਾ ਐਸ.ਐਸ.ਪੀ).ਗੀਤਾ ਜ਼ੈਲਦਾਰ, ਗਿੱਲ ਹਰਦੀਪ, ਸਤਵਿੰਦਰ ਬੁੱਗਾ, ਵਿਪਨ ਸਭਰਵਾਲ, ਰਾਜੀਵ ਗੋਰਾ, ਦਲਵਿੰਦਰ ਦਿਆਲਪੁਰੀ, ਬੂਟਾ ਮੁਹੰਮਦ, ਫ਼ਿਰੋਜ਼ ਖ਼ਾਨ, ਗੁਰਚਰਨ ਸਿੰਘ ਚੰਨੀ, ਕਾਂਸ਼ੀ ਨਾਥ, ਯੁੱਧਵੀਰ ਮਾਣਕ, ਕੁਲਵਿੰਦਰ ਹੀਰਾ, ਰੌਬਿਨ ਸਾਂਪਲਾ, ਗਗਨ ਕੋਕਰੀ, ਦੀਪਕ ਹੰਸ, ਢਾਡੀ ਗੁਰਜੀਤ ਸਿੰਘ ਗ਼ੌਰੀ, ਦੇਬੀ ਮਖਸੂਸਪੁਰੀ ਗੁਲਜ਼ਾਰ ਲਹੌਰੀਆ, ਸੁਦੇਸ਼ ਕੁਮਾਰੀ, ਗੁਰਲੇਜ ਅਖ਼ਤਰ, ਇੰਦਰਜੀਤ ਸਿੰਘ ਬਾਂਸਲ, ਕਲੇਰ ਕੰਠ, ਸੁੱਚਾ ਰੰਗੀਲਾ, ਜਸਵੰਤ ਸੰਦੀਲਾ, ਬਲਰਾਜ, ਰਾਣਾ ਰੰਧਾਵਾ ਗੁਰਦੁਆਰਾ ਮਾਡਲ ਟਾਊਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ, ਜਸਪ੍ਰੀਤ ਸਿੰਘ ਸੇਠੀ, ਜੋਗਿੰਦਰ ਸਿੰਘ ਗੂੰਬਰ, ਕੰਵਲਜੀਤ ਸਿੰਘ ਕੋਛੜ, ਪਰਮਿੰਦਰ ਸਿੰਘ ਤੋਂ ਇਲਾਵਾ ਪਤਨੀ ਸ੍ਰੀਮਤੀ ਮਥਰੋ, ਬੇਟਾ ਮਾਸਟਰ ਸਲੀਮ, ਪੇਜੀ ਸ਼ਾਹ ਕੋਟੀ, ਬੇਟੀ ਪ੍ਰਵੀਨ, ਸ਼ਰਾਫ਼ਤ ਟੋਨੀ, ਕਾਲੂ ਸ਼ਾਹ ਕੋਟੀ ਤੇ ਵੱਡੀ ਗਿਣਤੀ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ 'ਚ ਪਹਿਲੀ ਵਾਰ ਲੱਗਿਆ ਪੰਜਾਬੀ ਜੁੱਤੀਆਂ ਦਾ ਸਟਾਲ <br/> ਅਗਲੀ ਖ਼ਬਰ ਗੈਰ ਕਾਨੂੰਨੀ ਢੰਗ ਨਾਲ ਡੀਜ਼ਲ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਹੁਕਮ <br/>
Ad Position 24