04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੰਜਾਬ ਵਿਧਾਨ ਸਭਾ 'ਚ ਪਹਿਲੀ ਵਾਰ ਲੱਗਿਆ ਪੰਜਾਬੀ ਜੁੱਤੀਆਂ ਦਾ ਸਟਾਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਚੰਡੀਗੜ੍ਹ, 30 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਅੰਦਰ ਪਹਿਲੀ ਵਾਰ ਪੰਜਾਬੀ ਜੁੱਤੀਆਂ ਦਾ ਸਟਾਲ ਲੱਗਿਆ ਦੇਖਿਆ ਗਿਆ ਜੋ ਖਿੱਚ ਦਾ ਕੇਂਦਰ ਬਣਿਆ ਰਿਹਾ | ਪੰਜਾਬੀ ਜੁੱਤੀਆਂ ਦੇ ਸਟਾਲ 'ਤੇ ਜਿੱਥੇ ਪੰਜਾਬ ਵਿਧਾਨ ਸਭਾ ਅਤੇ ਪੰਜਾਬ ਸਕੱਤਰੇਤ ਦੀਆਂ ਮਹਿਲਾ ਮੁਲਾਜ਼ਮਾਂ ਨੇ ਪੰਜਾਬੀ ਜੁੱਤੀਆਂ ਖਰੀਦੀਆਂ ਦੇਖੀਆਂ ਗਈਆਂ, ਉੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਸਟਾਲ ਉੱਤੇ ਪੁੱਜੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਨੇ ਕਿਹਾ ਕਿ ਪੰਜਾਬ ਦੇ ਹਸਤ ਕਲਾ ਦੇ ਮਾਹਰ ਲੋਕ ਹਨ ਜੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇੱਥੇ ਪੁੱਜੇ ਹਨ ਅਤੇ ਸਟਾਲ ਲਗਾਈ ਹੈ | ਸਪੀਕਰ ਨੇ ਕਿਹਾ ਕਿ ਕੋਟਕਪੂਰਾ ਦੇ ਮਾਹਰਾਂ ਵਲੋਂ ਬਣਾਈਆਂ ਜਾਂਦੀਆਂ ਜੁੱਤੀਆਂ ਦੇਸ਼ ਵਿਦੇਸ਼ ਵਿਚ ਖਰੀਦੀਆਂ ਜਾਂਦੀਆਂ ਹਨ | ਜਿਸ ਦੇ ਚੱਲਦੇ ਇਨ੍ਹਾਂ ਮਾਹਰਾਂ ਨੂੰ ਇੱਥੇ ਪ੍ਰਦਰਸ਼ਨੀ ਲਈ ਬੁਲਾਇਆ ਗਿਆ ਸੀ | ਇਸ ਮੌਕੇ ਪੱਤਰਕਾਰਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਦਿੰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਆਪਣੇ ਮਨ ਕੀ ਬਾਤ ਕਰਦੇ ਹਨ ਪਰ ਚੰਗਾ ਹੋਵੇਗਾ ਕਿ ਉਹ ਜੇਕਰ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਖੇਤ ਮਜ਼ਦੂਰਾਂ, ਗਰੀਬਾਂ ਅਤੇ ਹੋਰਨਾਂ ਦੇ ਮਨ ਦੀ ਬਾਤ ਵੀ ਸੁਣ ਲੈਣ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਹ ਆਪਣੇ ਦੇਸ਼ ਦੇ ਲੋਕਾਂ ਅਤੇ ਕਿਸਾਨਾਂ ਨਾਲ ਬਿਨਾਂ ਪੁੱਛੇ ਅਜਿਹੇ ਕਾਨੰੂਨ ਲੈ ਆਉਂਦੇ ਹਨ ਜਿਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ | ਆਪ੍ਰੇਸ਼ਨ ਸੰਧੂਰ ਦੌਰਾਨ ਫੌਜ ਦੀ ਮਦਦ ਕਰਨ ਲਈ, ਪੰਜਾਬ ਦੇ ਫ਼ਿਰੋਜ਼ਪੁਰ ਦੇ 10 ਸਾਲਾ ਸ਼ਵਨ ਸਿੰਘ ਜਿਸ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਵੀ ਅੱਜ ਵਿਧਾਨ ਸਭਾ ਦੀ ਕਾਰਵਾਈ ਦੇਖਣ ਪੁੱਜਿਆ ਅਤੇ ਸਪੀਕਰ ਸੰਧਵਾਂ ਨਾਲ ਵਿਧਾਨ ਸਭਾ 'ਚ ਲੱਗੀ ਪੰਜਾਬੀ ਜੁੱਤੀਆਂ ਦੀ ਸਟਾਲ ਵੀ ਦੇਖੀ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਦੇ ਸਾਬਕਾ ਐਡਵੋਕੇਟ ਜਨਰਲ ਦੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ <br/> ਅਗਲੀ ਖ਼ਬਰ ਉਸਤਾਦ ਗਾਇਕ ਅਤੇ ਸੰਗਤੀਕਾਰ ਪੂਰਨ ਸ਼ਾਹਕੋਟੀ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ <br/>
Ad Position 24