25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਗੁਰਦੁਆਰਾ ਚੰਦ ਪੁਰਾਣਾ ਵਿਖੇ ਹੋਏ ਨਤਮਸਤਕ <br/>

Ad Position 21
No active advertisement
ਅਜੀਤ ਡੈਸਕ 07-09-2025
ਬਾਘਾ ਪੁਰਾਣਾ, 6 ਸਤੰਬਰ (ਟਿੰਕੂ ਕਾਠਪਾਲ)-ਉੱਤਰੀ ਭਾਰਤ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਉਪਰੰਤ ਅਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਨੂੰ ਮਿਲੇ | ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਇਸ ਸ਼ਹੀਦਾਂ ਦੇ ਅਸਥਾਨ ਦੇ ਦਰਸ਼ਨ ਕਰਕੇ | ਉਨ੍ਹਾਂ ਸ਼ੀਸ਼ੇ ਦੇ ਦਰਬਾਰ ਸਾਹਿਬ ਅਤੇ ਇਤਿਹਾਸ ਨਾਲ ਸਬੰਧਿਤ ਤਸਵੀਰਾਂ ਦੇਖ ਕੇ ਇਸ ਅਸਥਾਨ ਦੀ ਮਹਾਨਤਾ ਬਾਰੇ ਜਾਣਿਆਂ ਤੇ ਕਿਹਾ ਕਿ ਮੈਂ ਹਰਿਆਣਾ ਦੀ ਸੰਗਤ ਤੋਂ ਇਸ ਅਸਥਾਨ ਬਾਰੇ ਬਹੁਤ ਸੁਣਿਆ ਸੀ ਤੇ ਅੱਜ ਅਸਥਾਨ ਦੇ ਦਰਸ਼ਨ ਕਰਕੇ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੂੰ ਮਿਲ ਕੇ ਮਨ ਨੂੰ ਖੁਸ਼ੀ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਆਏ ਹੜ੍ਹਾਂ ਦੇ ਕਾਰਨ ਪੰਜਾਬ ਵਿਚ ਆਏ ਹਨ ਕਿਉਂਕਿ ਸਾਡੇ ਭਰਾ ਹਰਿਆਣੇ ਦੀ ਤਰ੍ਹਾਂ ਪੰਜਾਬ ਵਿਚ ਵੀ ਰਹਿ ਰਹੇ ਹਨ ਜੋ ਬਹੁਤ ਸੰਕਟ ਵਿਚੋਂ ਗੁਜ਼ਰ ਰਹੇ ਹਨ | ਉਨ੍ਹਾਂ ਕਿਹਾ ਕਿ ਪੂਰਾ ਇਕ ਜ਼ਿਲ੍ਹਾ ਹਰਿਆਣਾ ਪ੍ਰਬੰਧ ਕਮੇਟੀ ਗੋਦ ਲਵੇਗੀ ਤੇ ਉਸ ਜ਼ਿਲੇ੍ਹ ਵਿਚ ਜੋ ਪਰਿਵਾਰ ਹੜ੍ਹ ਪ੍ਰਭਾਵਿਤ ਹੋਣਗੇ ਉਨ੍ਹਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ | ਉਨ੍ਹਾਂ ਹਰੇਕ ਸੂਬੇ ਨੂੰ ਪੰਜਾਬ ਨਾਲ ਖੜਨ ਦੇ ਲਈ ਕਿਹਾ | ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਜ਼ਿਲ੍ਹਾ ਗੋਦ ਲੈਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਸ਼ਹੀਦਾਂ ਦੇ ਅਸਥਾਨ ਵਲੋਂ ਵੀ ਰਾਸ਼ਨ ਸਮਗਰੀ ਭੇਜੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ, ਸੰਸਥਾਵਾਂ, ਕਮੇਟੀਆਂ ਅਤੇ ਮੀਡੀਆ ਬਹੁਤ ਮਦਦ ਕਰ ਰਿਹਾ | ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਪ੍ਰਧਾਨ ਝੀਂਡਾ ਦਾ ਸ੍ਰੀ ਸਾਹਿਬ ਅਤੇ ਲੋਈ ਨਾਲ ਸਨਮਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਕਾਨਵੈਂਟ ਸਕੂਲ ਹੜ੍ਹ ਪੀੜਤਾਂ ਦੀ ਮਦਦ ਲਈ ਆਇਆ ਅੱਗੇ <br/> ਅਗਲੀ ਖ਼ਬਰ ਪੰਜਾਬ ਅੰਦਰ ਬਣੇ ਨੈਸ਼ਨਲ ਹਾਈਵੇ ਦਾ ਹੜ੍ਹਾਂ ਵਿਚ ਵੱਡਾ ਰੋਲ-ਭੁਪਿੰਦਰ ਸਿੰਘ ਦੌਲਤਪੁਰਾ <br/>
Ad Position 24