ਕਿਸ਼ਨਪੁਰਾ ਕਲਾਂ, 3 ਨਵੰਬਰ (ਅਮੋਲਕ ਸਿੰਘ ਕਲਸੀ)-ਕਸਬਾ ਕਿਸ਼ਨਪੁਰਾ ਕਲਾਂ ਦੇ ਨਾਮੀ ਸ਼ਖ਼ਸੀਅਤ ਤੇ ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਦੇ ਐਮ.ਡੀ. ਡਾ. ਗੁਰਪ੍ਰੀਤ ਸਿੰਘ ਢਿੱਲੋਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਬੰਧੀ ਕੇਂਦਰ ਸਰਕਾਰ ਵਲੋਂ ਲਏ ਤਾਜ਼ਾ ਫ਼ੈਸਲੇ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਪੰਜਾਬ ਦੀ ਅਕਾਦਮਿਕ ਰੂਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 6 ਦਹਾਕੇ ਪੁਰਾਣੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਕੇ ਕੇਂਦਰ ਸਰਕਾਰ ਨੇ ਲੋਕਤੰਤਰੀ ਸੱਭਿਆਚਾਰ ਤੇ ਰਵਾਇਤਾਂ ਦਾ ਘਾਣ ਕੀਤਾ | ਇਸ ਨਾਲ ਸਮੂਹ ਪੰਜਾਬੀਆਂ ਦੇ ਦਿਲਾਂ 'ਚ ਕੇਂਦਰ ਸਰਕਾਰ ਦੀ ਬੇਰੁਖ਼ੀ ਅਤੇ ਬੇਗਾਨਗੀ ਦਾ ਜ਼ਖ਼ਮ ਹੋਰ ਡੂੰਘਾ ਹੋਇਆ | ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਫ਼ੈਸਲੇ ਖ਼ਿਲਾਫ਼ ਆਵਾਜ਼ ਉਠਾਵੇ ਅਤੇ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਇੱਕਜੁੱਟ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਗਾਤਾਰ ਵੱਖ-ਵੱਖ ਅਦਾਰਿਆਂ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਇਕ ਡੂੰਘੀ ਤੇ ਸੋਚੀ ਸਮਝੀ ਸਾਜ਼ਿਸ਼ ਹੈ, ਕਿਉਂਕਿ ਪੰਜਾਬ ਦਿਵਸ ਮੌਕੇ ਪੰਜਾਬ ਦੇ ਵਿੱਦਿਅਕ ਤੇ ਬੋਧਿਕ ਢਾਂਚੇ 'ਤੇ ਹਮਲਾ ਬਰਦਾਸ਼ਤ ਕਰਨਯੋਗ ਨਹੀਂ ਹੈ | ਉਪਰੋਕਤ ਵਿਰੋਧ ਕਰਨ ਵਾਲਿਆਂ 'ਚ ਕੈਵੀ ਮਾਨ, ਮਿਸਤਰੀ ਬਿੰਦਰ ਸਿੰਘ, ਜਗਜੀਤ ਸਿੰਘ ਟੈਗਰੀ, ਰੇਸ਼ਮ ਸਿੰਘ, ਆਤਮਾ ਸਿੰਘ ਪੰਨੂ, ਜਗਦੀਸ਼ ਸਿੰਘ, ਬੇਅੰਤ ਸਿੰਘ, ਕਾਕਾ ਸਿੰਘ, ਕੁਲਵੰਤ ਸਿੰਘ, ਗੁਰਸ਼ਰਨ ਸਿੰਘ, ਕਾਲੂ ਪੰਨੂ, ਬਿੰਦਰ ਸਿੰਘ ਆਦਿ ਹਾਜ਼ਰ ਸਨ |