ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਪੂਰਨ ਸਿੰਘ ਸਿਵੀਆ ਜੋ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਰੱਖੇ ਗਏ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਬਾਬਾ ਮੱਲ ਸਿੰਘ ਚੜਿੱਕ ਰੋਡ ਮੋਗਾ ਵਿਖੇ ਪਾਇਆ ਗਿਆ | ਇਸ ਮੌਕੇ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਰਾਹੀਂ ਜੀਵਨ ਮਰਨ ਦੇ ਫ਼ਲਸਫ਼ੇ ਤੋਂ ਜਾਣੂੰ ਕਰਵਾਉਂਦਿਆਂ ਗੁਰਬਾਣੀ ਨਾਲ ਜੋੜਿਆ | ਉਪਰੰਤ ਬਾਬਾ ਬਲਦੇਵ ਸਿੰਘ ਦਮਦਮੀ ਟਕਸਾਲ ਜੋਗੇਵਾਲਾ ਵਾਲਿਆਂ ਨੇ ਪੂਰਨ ਸਿੰਘ ਸਿਵੀਆ ਨਮਿਤ ਅੰਤਿਮ ਅਰਦਾਸ ਕੀਤੀ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ | ਪੂਰਨ ਸਿੰਘ ਸਿਵੀਆ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਦੇ ਦੋਹਤੇ ਸਰਪੰਚ ਰਣਸੀਂਹ ਕਲਾਂ ਪ੍ਰੀਤਇੰਦਰਪਾਲ ਸਿੰਘ ਮਿੰਟੂ ਨੇ ਆਪਣੇ ਨਾਲੇ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ | ਅੰਤ ਵਿਚ ਬਲਜੀਤ ਸਿੰਘ ਅਕਾਲੀਆਂ ਵਾਲਾ ਨੇ ਪਰਿਵਾਰ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸ਼ਰਧਾਂਜਲੀ ਸਮਾਗਮ ਵਿਚ ਜਥੇਦਾਰ ਬੂਟਾ ਸਿੰਘ ਰਣਸੀਂਹ ਕਾਰਜਕਾਰੀ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਉਂਕਾਰ ਸਿੰਘ ਬਰਾੜ ਭਦੌੜ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਬਾਬਾ ਹਰਪ੍ਰੀਤ ਸਿੰਘ ਜੋਗੇਵਾਲਾ, ਪਰਮਜੀਤ ਸਿੰਘ ਧੱਲੇਕੇ, ਬੂਟਾ ਸਿੰਘ ਧੱਲੇਕੇ, ਜਗਸੀਰ ਸਿੰਘ ਡਾਲਾ, ਜੋਗਿੰਦਰ ਸਿੰਘ ਮਿੰਟੂ, ਹਰਜਿੰਦਰ ਸਿੰਘ ਰੋਡੇ, ਸੁਰਿੰਦਰ ਸਿੰਘ ਰਾਜਾ ਰੋਡੇ, ਬਲਵਿੰਦਰ ਸਿੰਘ ਰੋਡੇ, ਜਸਵਿੰਦਰ ਸਿੰਘ ਰੋਡੇ, ਰੂਪ ਸਿੰਘ ਖੋਸਾ ਪਾਂਡੋ, ਅਨਮੋਲਵੀਰ ਸਿੰਘ, ਮਨਰਾਜਵੀਰ ਸਿੰਘ, ਦੇਵ ਸਿੰਘ ਸੰਧੂਆਂ ਵਾਲਾ, ਨਿਰਮਲ ਸਿੰਘ ਕੈਨੇਡੀਅਨ, ਜਗਰਾਜ ਸਿੰਘ ਮੋਗਾ, ਜਗਮੋਹਨ ਸਿੰਘ ਮੱਦੋਕੇ, ਜਗਜੀਤ ਸਿੰਘ ਚੇਅਰਮੈਨ, ਜਥੇਦਾਰ ਅਮਰਜੀਤ ਸਿੰਘ ਡਾਲਾ, ਜਥੇਦਾਰ ਹਰਦਿਆਲ ਸਿੰਘ ਡਾਲਾ, ਜਥੇਦਾਰ ਗੁਰਮੇਲ ਸਿੰਘ ਜੀਤਾ ਸਿੰਘ ਵਾਲਾ, ਕੁਲਵਿੰਦਰ ਸਿੰਘ ਬਰਾੜ, ਸੁਖਵਿੰਦਰ ਸਿੰਘ ਜੀਤਾ ਸਿੰਘ ਵਾਲਾ, ਉਦੇ ਸਿੰਘ ਬਰਾੜ, ਸੁਖਚੈਨ ਸਿੰਘ ਭਾਊ ਮੋਗਾ, ਭਾਗ ਸਿੰਘ ਸਿਵੀਆ, ਗਿਆਨੀ ਭੁਪਿੰਦਰ ਸਿੰਘ ਮੋਗਾ, ਭਾਈ ਲਖਵੀਰ ਸਿੰਘ, ਭੁਪਿੰਦਰ ਸਿੰਘ ਵੜੈਚ ਸ਼ਹਿਰੀ ਪ੍ਰਧਾਨ ਆਦਿ ਹਾਜ਼ਰ ਸਨ |