ਸਮਾਧ ਭਾਈ, 23 ਨਵੰਬਰ (ਜਗਰੂਪ ਸਿੰਘ ਸਰੋਆ)-ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਅੰਤਰ ਸਕੂਲ ਯੁਵਕ ਮੇਲਾ ਵਿਚ ਮੱਲਾਂ ਮਾਰੀਆਂ | ਇਸ ਸਮੇਂ ਪੁਜ਼ੀਸ਼ਨਾਂ ਹਾਸਲ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਪਿ੍ੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ 'ਚ ਹੋਏ ਮੁਕਾਬਲਿਆਂ 'ਚ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਇੰਦਰਜੀਤ ਸਿੰਘ ਤੇ ਰਮਨਦੀਪ ਕੌਰ ਨੇ ਕੁਇਜ਼ ਮੁਕਾਬਲੇ 'ਚ ਪਹਿਲਾ ਸਥਾਨ, ਸੱਤਵੀਂ ਜਮਾਤ ਦੇ ਇਕਬਾਲ ਸਿੰਘ ਨੇ ਕਵਿਤਾ ਮੁਕਾਬਲੇ ਵਿਚ ਤੀਜਾ ਸਥਾਨ, ਦਸਵੀਂ ਜਮਾਤ ਦੇ ਜਸਕਰਨ ਸਿੰਘ ਨੇ ਦਸਤਾਰ ਮੁਕਾਬਲੇ ਵਿਚ ਤੀਜਾ ਸਥਾਨ, ਨੈਤਿਕ ਸਿੱਖਿਆ ਦੇ ਇਮਤਿਹਾਨ 'ਚੋਂ ਦਸਵੀਂ ਜਮਾਤ ਦੀ ਰਮਨਦੀਪ ਕੌਰ, ਇੰਦਰਜੀਤ ਸਿੰਘ, ਨੌਵੀਂ ਜਮਾਤ ਦੀ ਜੈਸਮੀਨ ਕੌਰ, ਮਨਜੋਤ ਕੌਰ, ਛੇਵੀਂ ਜਮਾਤ ਦੀ ਗੁਰਜੋਤ ਕੌਰ ਅਤੇ ਚੌਥੀ ਜਮਾਤ ਦੀ ਰਵਨੀਤ ਕੌਰ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਅੰਤਰ ਸਕੂਲ ਯੁਵਕ ਮੇਲੇ 'ਚ ਦਸਵੀਂ ਜਮਾਤ ਦੇ ਵਿਦਿਆਰਥੀ ਇੰਦਰਜੀਤ ਸਿੰਘ ਤੇ ਰਮਨਦੀਪ ਕੌਰ ਨੂੰ 1000- 1000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਕਿਰਨਜੀਤ ਕੌਰ, ਪਰਮਿੰਦਰ ਕੌਰ, ਕਮਲਜੀਤ ਕੌਰ, ਸੁਖਪ੍ਰੀਤ ਕੌਰ, ਖ਼ੁਸ਼ਬੂ ਬਾਂਸਲ, ਕੁਲਦੀਪ ਕੌਰ, ਅਨੀਤਾ ਰਾਣੀ ਆਦਿ ਹਾਜ਼ਰ ਸਨ |