27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਕਰਵਾਏ ਸਰਬੱਤ ਦੇ ਭਲੇ ਲਈ ਪਾਠ

Ad Position 21
No active advertisement
ਅਜੀਤ ਡੈਸਕ 24-11-2025
ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਦਾਰ ਨਗਰ ਮੋਗਾ ਦਾ ਸਮਾਗਮ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸੋਹਣ ਸਿੰਘ ਧਾਮੀ ਦੇ ਗ੍ਰਹਿ ਗਰੀਨ ਫ਼ੀਲਡ ਕਾਲੋਨੀ ਵਿਖੇ ਹੋਇਆ | ਪੰਜ ਬਾਣੀਆਂ ਦੇ ਜਾਪ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸੰਗਤਾਂ ਨੂੰ ਸਰਵਣ ਕਰਵਾਏ ਗਏ | ਸੁਸਾਇਟੀ ਦੇ ਹਜ਼ੂਰੀ ਰਾਗੀ ਭਾਈ ਬਾਜ ਸਿੰਘ ਦੇ ਜਥੇ ਨੇ ਕੀਰਤਨ ਸਰਵਣ ਕਰਵਾਇਆ | ਪਿ੍ੰਸੀਪਲ ਜੋਗਿੰਦਰ ਸਿੰਘ ਲੋਹਾਮ ਜਨਰਲ ਸਕੱਤਰੀ ਤੇ ਨੈਸ਼ਨਲ ਅਵਾਰਡੀ ਨੇ ਸੰਗਤਾਂ ਨੂੰ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਸੁਸਾਇਟੀ ਦੇ ਮੀਤ ਪ੍ਰਧਾਨ ਕਰਮ ਸਿੰਘ ਮਾਣੂੰਕੇ ਨੇ ਗੁਰਪ੍ਰੀਤ ਸਿੰਘ ਧਾਮੀ ਤੇ ਪਰਮਜੀਤ ਕੌਰ ਧਾਮੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਆਜ਼ਾਦ ਮੁੱਖ ਸੇਵਾਦਾਰ, ਪਵਨਜੀਤ ਸਿੰਘ, ਡਾ. ਹਰਨੇਕ ਸਿੰਘ, ਜਗਰਾਜ ਸਿੰਘ ਜੱਸਲ, ਹਰਦਿਆਲ ਕੌਰ, ਬਲਜਿੰਦਰ ਸਿੰਘ ਧਾਮੀ, ਦਲੀਪ ਸਿੰਘ, ਵਰਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਵਲੋਂ ਕਰਨ ਪ੍ਰਤਾਪ ਬੇਦੀ ਦਾ ਸਨਮਾਨ ਅਗਲੀ ਖ਼ਬਰ ਸੁਆਮੀ ਸੰਤ ਜੋਰਾ ਸਿੰਘ ਜੀ ਦੀ ਯਾਦ 'ਚ 1051 ਬੱਚੀਆਂ ਤੇ ਸਾਧੂਆਂ ਨੂੰ ਬਸਤਰ ਤਕਸੀਮ ਕੀਤੇ
Ad Position 24