17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨਾਜ਼ੀਆ ਡਰੀਮਜ਼ ਵਲੋਂ ਹੋਟਲ ਗੋਲਡ ਕੋਸਟ ਮੋਗਾ ਵਿਖੇ ਲਗਾਈ ਦੋ ਰੋਜ਼ਾ ਐਗਜ਼ੀਬਿਸ਼ਨ ਆਪਣੀ ਅਮਿੱਟ ਛਾਪ ਛੱਡ ਗਈ

Ad Position 21
No active advertisement
ਅਜੀਤ ਡੈਸਕ 25-11-2025
ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਹੋਟਲ ਗੋਲਡ ਕੋਸਟ ਮੋਗਾ ਵਿਖੇ ਨਾਜ਼ੀਆ ਡਰੀਮਜ਼ ਵਲੋਂ ਦੋ ਰੋਜ਼ਾ ਐਗਜ਼ੀਬਿਸ਼ਨ (ਪ੍ਰਦਰਸ਼ਨੀ) ਲਗਾਈ ਗਈ ਜਿਸ ਦਾ ਉਦਘਾਟਨ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਕੀਤਾ ਗਿਆ ਸੀ | ਇਹ ਦੋ ਰੋਜ਼ਾ ਐਗਜ਼ੀਬਿਸ਼ਨ ਵਿਚ ਔਰਤਾਂ ਨੇ ਜਿੱਥੇ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ, ਉੱਥੇ ਵੱਡੇ ਪੱਧਰ 'ਤੇ ਖ਼ਰੀਦਦਾਰੀ ਵੀ ਕੀਤੀ ਤੇ ਇਹ ਐਗਜ਼ੀਬਿਸ਼ਨ ਆਪਣੀ ਅਮਿੱਟ ਛਾਪ ਛੱਡਦੀ ਹੋਈ ਦੇਰ ਰਾਤ ਸਮਾਪਤ ਹੋਈ | ਇਸ ਮੌਕੇ ਐਗਜ਼ੀਬਿਸ਼ਨ ਦੇ ਮੁੱਖ ਪ੍ਰਬੰਧਕ ਮੈਡਮ ਸ਼ਿਫਾਲੀ ਗੁਪਤਾ, ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ, ਅਨੁਜ ਗੁਪਤਾ ਐਮ.ਡੀ. ਗੋਲਡ ਕੋਸਟ ਕਲੱਬ, ਗੁਰਪ੍ਰੀਤ ਸਿੰਘ ਜਲੰਧਰ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ, ਨੈਨਸੀ ਜਲੰਧਰ, ਭਵਦੀਪ ਸਿਲਕੀ ਕੋਹਲੀ, ਪ੍ਰੋ. ਤਨਵੀਰ ਕੌਰ ਨੈਨਸੀ, ਗੁਰਿੰਦਰ ਕੌਰ ਡੋਲੀ, ਹਰਪ੍ਰੀਤ ਕੌਰ ਅਰੋੜਾ, ਮੈਡਮ ਸਰੂਤੀ, ਅਮਨ ਗਿੱਲ, ਗਗਨਪ੍ਰੀਤ ਕੌਰ ਜਲੰਧਰ, ਲਵਲੀ ਸਿੰਗਲਾ ਸੀ. ਆਗੂ 'ਆਪ' ਪਾਰਟੀ, ਕੌਂਸਲਰ ਸਰਬਜੀਤ ਕੌਰ, ਮੀਨੰੂ ਬਾਂਸਲ, ਰਿਜੂ ਗੋਇਲ, ਜਸਪ੍ਰੀਤ ਕੌਰ ਕਾਲੜਾ, ਡਾ. ਪਲਵਿੰਦਰ ਕੌਰ, ਮਨਦੀਪ ਕੌਰ, ਲਵਲੀ ਜਨਤਾ ਮੀਟ ਸ਼ਾਪ, ਭਗਵੰਤ ਸਿੰਘ ਜਨਤਾ ਮੀਟ ਸ਼ਾਪ, ਹਰਦੀਪ ਹੈਰੀ ਬਿਲਡਰਜ਼, ਰੰਜਨਾ ਸ਼ੀਂਹ, ਹੈੱਡਮਾਸਟਰ ਰਿਸੀ ਮਨਚੰਦਾ, ਭੁਪਿੰਦਰ ਸਿੰਘ ਬਬਲੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਨੇ ਮੁੱਖ ਪ੍ਰਬੰਧਕ ਸ਼ਿਫਾਲੀ ਗੁਪਤਾ ਤੇ ਗੁਪਤਾ ਪਰਿਵਾਰ ਦਾ ਵਿਸ਼ਾਲ ਦੋ ਰੋਜ਼ਾ ਸਫਲਤਾ ਪੂਰਵਕ ਪ੍ਰਦਰਸ਼ਨੀ ਲਗਾਉਣ 'ਤੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਹਰ ਸਟਾਲ ਦਾ ਨਿਰੀਖਣ ਕਰਦਿਆਂ ਵੱਡੀ ਪੱਧਰ 'ਤੇ ਖ਼ਰੀਦੋ ਫ਼ਰੋਖ਼ਤ ਵੀ ਕੀਤੀ ਅਤੇ ਐਗਜ਼ੀਬਿਸ਼ਨ ਦੀ ਸਫਲਤਾ 'ਤੇ ਸ਼ਿਫਾਲੀ ਗੁਪਤਾ, ਗੌਰਵ ਗੁਪਤਾ, ਅਨੁਜ ਗੁਪਤਾ ਨੂੰ ਮੁਬਾਰਕਬਾਦ ਦਿੱਤੀ | ਸ਼ਿਫਾਲੀ ਗੁਪਤਾ ਨੇ ਪ੍ਰਦਰਸ਼ਨੀ ਦੀ ਸਫਲਤਾ ਲਈ ਔਰਤਾਂ, ਸ਼ਹਿਰ ਵਾਸੀਆਂ ਅਤੇ ਵਿਸ਼ੇਸ਼ ਤੌਰ 'ਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰੋ. ਤਨਵੀਰ ਕੌਰ ਨੈਨਸੀ ਗੁਰਿੰਦਰ ਕੌਰ ਡੋਲੀ, ਮੈਡਮ ਭਵਦੀਪ ਸਿਲਕੀ ਕੋਹਲੀ, ਲਵਲੀ ਸਿੰਗਲਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਅਮਨਦੀਪ ਕੌਰ ਨੂੰ ਧਮਕੀਆਂ ਖ਼ਿਲਾਫ਼ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ
Ad Position 24