ਬਾਘਾ ਪੁਰਾਣਾ, 23 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਨੇ ਹਲਕੇ ਅੰਦਰ ਯੂਰੀਆ ਖਾਦ ਦੀ ਕਾਲਾ ਬਾਜ਼ਾਰੀ ਵਿਰੁੱਧ ਚਿਤਾਵਨੀ ਦਿੰਦਿਆਂ ਖਾਦ ਡੀਲਰਾਂ ਨੂੰ ਸੁਚੇਤ ਕੀਤਾ ਕਿ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਤੁਰੰਤ ਬੰਦ ਕੀਤੀ ਜਾਵੇ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਦੁਕਾਨਦਾਰ ਅਤੇ ਡੀਲਰ ਮਿਥੇ ਸਰਕਾਰੀ ਰੇਟ ਤੋਂ ਵੱਧ ਰੇਟ ਤੇ ਖਾਦ ਵੇਚ ਰਹੇ ਹਨ | ਉਨ੍ਹਾਂ ਦੀ ਜਾਣਕਾਰੀ ਜਥੇਬੰਦੀ ਨੂੰ ਦਿੱਤੀ ਜਾਵੇ ਅਤੇ ਜਥੇਬੰਦੀ ਉਨ੍ਹਾਂ ਡੀਲਰਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ | ਉਨ੍ਹਾਂ ਨਕਲੀ ਸਪਰੇਹਾਂ ਵੇਚਣ ਵਾਲੇ ਡੀਲਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਕਿਸਾਨੀ ਦੀ ਲੁੱਟ ਘਸੁੱਟ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਕੰਮ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਸਾਥ ਦੇਣ ਤਾਂ ਕਿ ਉਨ੍ਹਾਂ ਦੀ ਹੋ ਰਹੀ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇ | ਇਸ ਮੌਕੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਸੇਖਾ, ਬਲਾਕ ਸਕੱਤਰ ਲਖਵੀਰ ਸਿੰਘ ਕੋਮਲ, ਕਰਮ ਸਿੰਘ ਸੇਖਾ, ਗੁਰਪ੍ਰੀਤ ਸਿੰਘ ਸਮਾਧ ਭਾਈ, ਪਲਵਿੰਦਰ ਸਿੰਘ ਸੁਖਾਨੰਦ, ਹਰਜਿੰਦਰ ਸਿੰਘ ਸੁਖਾਨੰਦ, ਗੁਰਸੇਵਕ ਸਿੰਘ ਮੱਲਕੇ, ਕਮਲਜੀਤ ਸਿੰਘ ਸਮਾਲਸਰ, ਮਨਪ੍ਰੀਤ ਸਿੰਘ ਘੋਲੀਆ, ਹਰਜਿੰਦਰ ਸਿੰਘ ਘੋਲੀਆ, ਇੰਦਰਜੀਤ ਸਿੰਘ, ਪਵਿੱਤਰ ਸਿੰਘ ਘੋਲੀਆ, ਦਰਸ਼ਨ ਸਿੰਘ, ਕੇਵਲ ਸਿੰਘ ਥਰਾਜ, ਗੁਰਮੋਹਨ ਸਿੰਘ, ਬਲਵਿੰਦਰ ਸਿੰਘ ਰੋਡੇ, ਤਾਰ ਸਿੰਘ ਸਿੱਧੂ ਗੁਲਾਬ ਸਿੰਘ ਵਾਲਾ, ਰਵਿੰਦਰ ਸਿੰਘ ਬਰਾੜ, ਕਾਕਾ ਪ੍ਰਧਾਨ, ਗੁਰਜਿੰਦਰ ਸਿੰਘ ਚੰਨੂਵਾਲਾ,ਦਰਸ਼ਨ ਸਿੰਘ ਉਗੋਕੇ ਤੇ ਜਥੇਬੰਦੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ |