ਰੋਟਰੀ ਕਲੱਬ ਮੋਗਾ ਰਾਇਲ ਨੇ ਮਜ਼ਦੂਰਾਂ ਨੂੰ ਵੰਡੇ ਕੰਬਲ
ਅਜੀਤ ਡੈਸਕ
24-12-2025
ਮੋਗਾ, 23 ਦਸੰਬਰ (ਅਸ਼ੋਕ ਬਾਂਸਲ)-ਠੰਢ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਰੋਟਰੀ ਕਲੱਬ ਮੋਗਾ ਰਾਇਲ ਵਲੋਂ ਸਮਾਜ ਸੇਵਾ ਦੀ ਇਕ ਚੰਗੀ ਪਹਿਲ ਕੀਤੀ ਗਈ | ਕਲੱਬ ਵਲੋਂ ਕੈਨੇਡਾ ਵਾਸੀ ਸਮਾਜ ਸੇਵੀ ਅਵਤਾਰ ਸਿੰਘ ਰੱਖੜਾ ਅਤੇ ਜਸਪਾਲ ਸਿੰਘ ਗਿੱਲ ਦੇ ਸਹਿਯੋਗ ਨਾਲ ਅੱਜ ਸਵੇਰੇ ਮੋਗਾ ਦੇ ਨੇਚਰ ਪਾਰਕ ਦੇ ਨੇੜੇ ਦਿਹਾੜੀ ਕਰਣ ਆਏ ਮਜ਼ਦੂਰਾਂ ਨੂੰ 220 ਗਰਮ ਕੰਬਲ ਵੰਡੇ ਗਏ | ਇਸ ਸੇਵਾ ਕਾਰਜ ਦਾ ਪ੍ਰਬੰਧ ਕਲੱਬ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਤੇ ਕਲੱਬ ਸਕੱਤਰ ਵਨੀਤ ਬਾਂਸਲ, ਖ਼ਜ਼ਾਨਚੀ ਪਵਨ ਸਿੰਗਲਾ, ਪੋ੍ਰਜੈਕਟ ਚੇਅਰਮੈਨ ਪ੍ਰਸ਼ੋਤਮ ਸ਼ਰਮਾ, ਵਿਜੈ ਅਰੋੜਾ, ਸਿਧਾਰਥ ਮਹਾਜਨ, ਸਚਿਨ ਗੋਇਲ, ਸੁਮਿਤ ਗਰਗ, ਅਨੀਸ਼ ਬਾਂਸਲ, ਪੁਨੀਤ ਗਰਗ, ਸੰਜੀਵ ਅਰੋੜਾ (ਪਿ੍ੰਸ), ਕਪਿਲ ਦੇਵ, ਅਮੋਲ ਸੂਦ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਰਹੇ | ਇਸ ਮੌਕੇ ਪੋ੍ਰਜੈਕਟ ਚੇਅਰਮੈਨ ਪ੍ਰਸ਼ੋਤਮ ਸ਼ਰਮਾ ਅਤੇ ਵਿਜੈ ਅਰੋੜਾ ਨੇ ਕਿਹਾ ਕਿ ਸਮਾਜ ਵਿਚ ਅੱਜ ਵੀ ਅਜਿਹੇ ਨੇਕ ਸਮਾਜ ਸੇਵੀ ਮੌਜੂਦ ਹਨ ਜੋ ਭਲੇ ਹੀ ਵਿਦੇਸ਼ਾਂ ਵਿਚ ਵੱਸ ਚੁੱਕੇ ਹੋਣ ਪਰ ਆਪਣੀ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਕੈਨੇਡਾ ਨਿਵਾਸੀ ਅਵਤਾਰ ਸਿੰਘ ਰੱਖੜਾ ਅਤੇ ਜਸਪਾਲ ਸਿੰਘ ਗਿੱਲ ਵਲੋਂ ਠੰਢ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਰੋਟਰੀ ਕਲੱਬ ਮੋਗਾ ਰਾਇਲ ਦੇ ਨਾਲ ਜ਼ਰੂਰਤਮੰਦਾਂ ਨੂੰ ਗਰਮ ਕੰਬਲ ਵੰਡਣਾ ਇਕ ਚੰਗਾ ਕਦਮ ਹੈ | ਕਲੱਬ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ ਨੇ ਕਿਹਾ ਕਿ ਕੋਹਰੇ ਦਾ ਕਹਿਰ ਲਗਾਤਾਰ ਬਣਿਆ ਹੋਇਆ ਹੈ, ਅਜਿਹੇ ਵਿਚ ਆਮ ਜਨਤਾ ਨੂੰ ਵਾਹਨ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ |