ਨੱਥੂਵਾਲਾ ਗਰਬੀ, 23 ਦਸੰਬਰ (ਨਵਦੀਪ ਸਿੰਘ)-ਬੀਤੇ 40 ਸਾਲਾਂ ਤੋਂ ਨਿਰੰਤਰ ਸਾਹਿਤਕ ਕਾਰਜਾਂ ਵਿਚ ਜੁੱਟੀ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਦੁਨੀਆਂ ਭਰ ਦੀਆਂ ਪੰਜਾਬੀ ਸਾਹਿਤ ਸਭਾਵਾਂ ਵਿਚ ਵਿਸ਼ੇਸ਼ ਸਥਾਨ ਹੈ | ਇਹ ਸੰਸਥਾ ਪੰਜਾਬੀ ਮਾਂ ਬੋਲੀ ਦੀ ਬਿਹਤਰੀ ਲਈ ਖ਼ੁਦ ਤਾਂ ਵਿਸ਼ੇਸ਼ ਯਤਨ ਕਰ ਹੀ ਰਹੀ ਹੈ, ਨਾਲ ਹੀ ਇਹ ਸੰਸਥਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਲਈ ਵਿਸ਼ੇਸ਼ ਕਾਰਜ ਕਰਨ ਵਾਲੇ ਵਿਅਕਤੀਆਂ ਦੀ ਹੌਸਲਾ ਅਫਜਾਈ ਵੀ ਕਰਦੀ ਰਹਿੰਦੀ ਹੈ | ਇਸੇ ਲੜੀ ਤਹਿਤ ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਉੱਘੇ ਲੇਖਕ ਜਸਵੀਰ ਸਿੰਘ ਭਲੂਰੀਆ ਨੂੰ ਸ਼ਾਨਦਾਰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਇਹ ਸਨਮਾਨ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ | ਇਸ ਦੌਰਾਨ ਬੀਬਾ ਸੁਖਪ੍ਰੀਤ ਬੱਡੋਂ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ |