ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪਿ੍ੰਸੀਪਲ ਮੈਡਮ ਹਮੀਲੀਆ ਰਾਣੀ ਤੇ ਵਾਈਸ ਪਿ੍ੰਸੀਪਲ ਡਾ. ਨਿਧੀ ਬਰਾੜ ਵਲੋਂ ਸਾਂਝੇ ਤੌਰ 'ਤੇ ਸਕੂਲ ਕੈਪਟਨ ਤੇ ਹਾਊਸ ਕੈਪਟਨ ਟਰਾਫ਼ੀਆਂ ਨਾਲ ਸਨਮਾਨਿਤ ਕੀਤੇ ਗਏ | ਸਕੂਲ ਕੈਪਟਨ 'ਚੋਂ ਜਪਜੀਜੋਤ ਬਰਾੜ 12ਵੀਂ ਆਰਟਸ, ਹਰਜੋਤ ਸਿੰਘ 12ਵੀਂ ਮੈਡੀਕਲ, ਪਰਨੀਤ ਕੌਰ 11ਵੀਂ ਨਾਨ-ਮੈਡੀਕਲ ਨੂੰ ਸਨਮਾਨਿਤ ਕੀਤਾ ਗਿਆ | ਸਕੂਲ 'ਚ ਚਾਰ ਹਾਊਸ ਦੀਆਂ ਟੀਮਾਂ ਹਨ ਜਿਨ੍ਹਾਂ 'ਚੋਂ ਸੀਨੀਅਰ, ਇੰਟਰਮੀਡੀਏਟ ਤੇ ਜੂਨੀਅਰ ਕਪਤਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਦੀਆਂ ਕੁੱਲ 4 ਹਾਊਸ ਟੀਮਾਂ ਹਨ ਗਰੀਨ, ਰੈਡ, ਬਲੂ ਤੇ ਯੈਲੋ ਜਿਨ੍ਹਾਂ ਵਿਚ ਜੂਨੀਅਰ, ਇੰਟਰਮੀਡੀਏਟ ਤੇ ਸੀਨੀਅਰ ਵਿਦਿਆਰਥੀਆਂ ਨੂੰ ਮਿਲਾ ਕੇ 12 ਟੀਮਾਂ ਬਣਦੀਆਂ ਹਨ ਜਿਨ੍ਹਾਂ ਦੀ ਅਗਵਾਈ 12 ਹਾਊਸ ਕੈਪਟਨ ਕਰਦੇ ਹਨ ਤੇ ਪੂਰੇ ਸਾਲ ਦੌਰਾਨ ਇੰਟਰ ਹਾਊਸ ਮੁਕਾਬਲੇ ਹੁੰਦੇ ਰਹਿੰਦੇ ਹਨ ਤੇ ਆਜ਼ਾਦੀ ਦਿਵਸ, ਗਣਤੰਤਰਤਾ ਦਿਵਸ ਮੌਕੇ ਮਾਰਚ ਪਾਸ ਕਰਦਿਆਂ ਇਨ੍ਹਾਂ ਹਾਊਸ ਟੀਮਾਂ ਦੀ ਅਗਵਾਈ ਹਾਊਸ ਕੈਪਟਨ ਕਰਦੇ ਹਨ ਤੇ ਸਾਰੇ ਮਾਰਚ ਪਾਸਟ ਦੀ ਅਗਵਾਈ ਸਕੂਲ ਕੈਪਟਨ ਕਰਦੇ ਹਨ |