25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਡਰੇਨ 'ਤੇ ਪੁਲ ਨਾ ਹੋਣ ਕਾਰਨ ਲੋਕ ਕਰ ਰਹੇ ਮੁਸੀਬਤਾਂ ਦਾ ਸਾਹਮਣਾ

Ad Position 21
No active advertisement
ਅਜੀਤ ਡੈਸਕ 26-12-2025
ਨੱਥੂਵਾਲਾ ਗਰਬੀ, 25 ਦਸੰਬਰ (ਨਵਦੀਪ ਸਿੰਘ)-ਪਿੰਡ ਡੇਮਰੂ ਵਿਚੋਂ ਦੀ ਲੰਘਦੀ ਲੰਗੇਆਣਾ ਡਰੇਨ ਦਾ ਪੁਲ ਜੋ ਕਿ ਕੁਝ ਸਮਾਂ ਪਹਿਲਾਂ ਆਏ ਹੜ੍ਹਾਂ ਕਾਰਨ ਰੁੜ੍ਹ ਗਿਆ ਸੀ ਤੇ ਇਸੇ ਡਰੇਨ ਦਾ ਹੀ ਭਲੂਰ ਸੜਕ 'ਤੇ ਵੀ ਬਣਿਆ ਆਰਜ਼ੀ ਪੁਲ ਵੀ ਤੇਜ਼ ਪਾਣੀ ਦੇ ਵਹਾਅ 'ਚ ਰੁੜ੍ਹ ਗਿਆ ਸੀ | ਇਸ ਡਰੇਨ 'ਤੇ ਦੋਨੋਂ ਥਾਵਾਂ 'ਤੇ ਅਜੇ ਤੱਕ ਪੁਲ ਨਹੀਂ ਬਣੇ | ਬੇਸ਼ੱਕ ਸੜਕ ਤਾਂ ਬਣ ਗਈ ਪਰ ਵਿਭਾਗ ਨੇ ਨਾ ਤਾਂ ਪੁਲ ਬਣਾਏ ਤੇ ਨਾ ਹੀ ਕੋਈ ਇਸ ਸਬੰਧੀ ਸਾਈਨ ਬੋਰਡ ਲਗਾਏ ਹਨ | ਪਿੰਡ ਵਾਸੀਆਂ ਵਲੋਂ ਪੁਲੀਆਂ ਦੱਬ ਕੇ ਖੁਦ ਹੀ ਆਰਜ਼ੀ ਪੁਲ ਬਣਾਏ ਗਏ ਸਨ ਪਰ ਇਹ ਆਰਜ਼ੀ ਪੁਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਰਹੇ ਬਲਕਿ ਇਸ ਰਾਸਤੇ ਜਾਣ ਵਾਲੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਦਾ ਹੈ | ਇਕ ਤਾਂ ਧੁੰਦ ਦੇ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰਨ ਦਾ ਡਰ ਰਹਿੰਦਾ ਹੈ | ਦੂਜਾ ਕੋਈ ਵੀ ਵੱਡਾ ਜਾਂ ਭਾਰੀ ਵਾਹਨ ਇਸ ਆਰਜ਼ੀ ਪੁਲ ਉੱਤੋਂ ਨਹੀਂ ਲੰਘ ਸਕਦਾ | ਬੀਤੇ ਕੱਲ੍ਹ ਇਕ ਰੇਤਾ ਦਾ ਟਰਾਲਾ ਪੁਲ 'ਤੇ ਫਸ ਗਿਆ ਤੇ ਇਹ ਰਸਤਾ ਸਾਰਾ ਦਿਨ ਬੰਦ ਰਿਹਾ | ਬਹੁਤ ਮੁਸ਼ਕਿਲ ਨਾਲ ਟਰਾਲੇ ਤੋਂ ਰੇਤਾ ਉਤਾਰ ਕੇ ਟਰਾਲਾ ਕੱਢਿਆ ਗਿਆ | ਪਿੰਡ ਵਾਸੀ ਸਤਨਾਮ ਸਿੰਘ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਸੰਧੂ, ਰੇਸ਼ਮ ਸਿੰਘ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਦੋਨੋਂ ਪੁਲ ਜਲਦੀ ਬਣਾਏ ਜਾਣ |
Ad Position 22
No active advertisement
ਪਿਛਲੀ ਖ਼ਬਰ ਤਿੰਨ ਪਿੰਡਾਂ 'ਚ ਪੁਲਿਸ ਨੇ ਕੀਤਾ ਕਾਸੋ ਆਪ੍ਰੇਸ਼ਨ ਅਗਲੀ ਖ਼ਬਰ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਸ਼ਹਿਰ ਦੇ ਦਰਜਨ ਤੋਂ ਵੱਧ ਕੌਂਸਲਰਾਂ ਨੇ ਕਮਿਸ਼ਨਰ ਨੂੰ ਦਿੱਤਾ 7 ਦਿਨਾਂ ਦਾ ਨੋਟਿਸ
Ad Position 24