30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਜ਼ੁਰਗ ਔਰਤ ਨਾਲ ਲੁੱਟ-ਖੋਹ ਦੀ ਅਸਫ਼ਲ ਕੋਸ਼ਿਸ਼ ਕਰਨ ਵਾਲੇ 3 ਕਾਬੂ

Ad Position 21
No active advertisement
ਅਜੀਤ ਡੈਸਕ 31-12-2025
ਗਿੱਦੜਬਾਹਾ, 30 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨੀਂ ਪਿੰਡ ਘੱਗਾ ਵਿਖੇ 65 ਸਾਲਾ ਬਜ਼ੁਰਗ ਔਰਤ ਨਾਲ ਲੁੱਟ-ਖੋਹ ਦੀ ਅਸਫ਼ਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਵਿਅਕਤੀਆਂ ਨੂੰ ਥਾਣਾ ਗਿੱਦੜਬਾਹਾ ਪੁਲਿਸ ਨੇ ਕਾਬੂ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਦੀਪਿਕਾ ਕੰਬੋਜ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਪਾਸੋਂ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਘੱਗਾ ਵਿਖੇ ਲੁੱਟ-ਖੋਹ ਦੀ ਕੋਸ਼ਿਸ਼ ਕਰਨ ਵਾਲੇ ਤਿੰਨੋਂ ਵਿਅਕਤੀ ਅੱਜ ਫ਼ਿਰ ਲੁੱਟ ਦੀ ਫਿਰਾਕ ਵਿਚ ਗਿੱਦੜਬਾਹਾ ਵਿਖੇ ਆ ਰਹੇ ਹਨ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਾਕਾਬੰਦੀ ਕਰਕੇ ਪਿੰਡ ਘੱਗਾ ਵਿਖੇ ਲੁੱਟ-ਖੋਹ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ | ਜਿਨ੍ਹਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ਼ ਘੁੱਲਾ ਪੁੱਤਰ ਜਗਸੀਰ ਸਿੰਘ, ਸੁਪਨਦੀਪ ਸਿੰਘ ਉਰਫ਼ ਗਿਆਨੀ ਪੁੱਤਰ ਪਿ੍ਤਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ਼ ਅਜੇ ਪੁੱਤਰ ਜੱਗਾ ਵਾਸੀਆਨ ਪਿੰਡ ਕੁਰਾਈਵਾਲਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਨ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਗਿੱਦੜਬਾਹਾ ਤੋਂ ਮਾਂ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਬੱਸ ਰਵਾਨਾ
ਗਿੱਦੜਬਾਹਾ, 30 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਧਾਰਮਿਕ ਸੰਸਥਾ ਜੈ ਮਾਤਾ ਵੈਸ਼ਨੂੰ ਦੇਵੀ ਸੇਵਾ ਸੰਮਤੀ ਗਿੱਦੜਬਾਹਾ ਵਲੋਂ ਇਕ ਬੱਸ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪੁਨੀਤ ਕਟਾਰੀਆ ਪੁੰਨੂੰ ਨੇ ਦੱਸਿਆ ਕਿ ਸੰਸਥਾ ਵਲੋਂ ਮਾਤਾ ਰਾਣੀ ਦੇ ਦਰਸ਼ਨਾਂ ਲਈ ਭੇਜੀ ਜਾਣ ਵਾਲੀ 34ਵੀਂ ਬੱਸ ਨੂੰ ਸਥਾਨਕ ਸਰਕੂਲਰ ਰੋਡ ਸਥਿਤ ਪੰਜ ਫੋਟੋ ਨਸਵਾਰ ਫ਼ੈਕਟਰੀ ਤੋਂ ਰਵਾਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਾਂ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ 56 ਸ਼ਰਧਾਲੂਆਂ ਦੀ ਬੱਸ ਨੂੰ ਕਟੜਾ ਲਈ ਰਵਾਨਾ ਕੀਤਾ ਹੈ, ਜੋ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਕੇ ਇਕ ਜਨਵਰੀ ਨੂੰ ਗਿੱਦੜਬਾਹਾ ਵਾਪਸ ਪਹੁੰਚਣਗੇ | ਇਸ ਮੌਕੇ ਡਾ. ਅਨਿਲ ਗਰਗ, ਮੋਹਿਤ ਗਿਲਹੋਤਰਾ, ਮੋਹਿਤ ਗਰਗ, ਜਤਿਨ ਸਿੰਗਲਾ, ਪੁਨੀਤ ਗਰਗ, ਰਿਸ਼ਵ ਗਰਗ, ਰੀਭਵ ਬਾਂਸਲ, ਗਗਨ ਗਰਗ, ਮੁਕੇਸ਼ ਪ੍ਰਜਾਪਤ, ਦੀਪਾ ਢੀਂਗਰਾ, ਰਾਜਨ ਗਰੋਵਰ, ਸ਼ੰਟੀ, ਇੰਦਰ, ਰਾਜੂ ਛਾਬੜਾ, ਗੌਰਵ ਸੋਨੀ, ਦੇਵ ਅਰੋੜਾ, ਬੰਟੀ, ਅਮਿਤ ਕੁਮਾਰ ਅਤੇ ਹਿਤੇਸ਼ ਗਰਗ ਆਦਿ ਸ਼ਰਧਾਲੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੜਕਿਆਂ ਦੀ ਅੰਡਰ-16 ਕਿ੍ਕਟ ਟੀਮ ਲਈ ਟਰਾਇਲ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਰੈੱਡ ਕਰਾਸ ਡੀ-ਅਡੀਕਸ਼ਨ ਸੈਂਟਰ, ਜਨੇਰ ਵਿਖੇ ਜਾਗਰੂਕਤਾ ਸੈਮੀਨਾਰ
Ad Position 24