22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮਨਜੀਤ ਕੌਰ ਬਣੀ ਪਿੰਡ ਦੀ ਪਹਿਲੀ ਅਫ਼ਸਰ <br/>

Ad Position 21
No active advertisement
ਅਜੀਤ ਡੈਸਕ 02-06-2025
ਲਹਿਰਾਗਾਗਾ, 1 ਜੂਨ (ਅਸ਼ੋਕ ਗਰਗ)-ਜਿਸ ਮਕਸਦ ਨਾਲ ਅੱਠ ਸਾਲ ਪਹਿਲਾਂ ਚੰਗਾਲੀਵਾਲਾ (ਲਹਿਰਾਗਾਗਾ) ਵਿਚ ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਸੀ, ਉਹ ਮਕਸਦ ਹੌਲੀ ਹੌਲੀ ਪ੍ਰਾਪਤ ਹੋ ਰਿਹਾ ਹੈ ਵਿਦਿਆਰਥੀ ਲਾਇਬ੍ਰੇਰੀ ਜ਼ਰੀਏ ਪੜ੍ਹਾਈ ਨਾਲ ਜੁੜੇ ਹਨ | ਇਸੇ ਤਹਿਤ ਲਾਇਬ੍ਰੇਰੀ ਦੀ ਮੈਂਬਰ ਮਨਜੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਨਿਯੁਕਤ ਹੋਈ ਹੈ | ਇਸ ਪ੍ਰਾਪਤੀ 'ਤੇ ਪੂਰਾ ਪਿੰਡ ਖ਼ੁਸ਼ ਹੈ | ਲਾਇਬ੍ਰੇਰੀ ਵਲੋਂ ਮਨਜੀਤ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਅਗਲੇ ਸਫ਼ਰ ਲਈ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਪਿੰਡ ਦੀ ਪੰਚਾਇਤ ਵਲੋਂ ਵੀ ਮਨਜੀਤ ਕੌਰ ਨੂੰ ਸਨਮਾਨ ਭੇਟ ਕੀਤਾ ਗਿਆ | ਇਸ ਮੌਕੇ ਸਮੂਹ ਲਾਇਬ੍ਰੇਰੀ ਮੈਂਬਰ, ਪਿੰਡ ਦੇ ਸਰਪੰਚ ਹਰਕੀਰਤ, ਕੁਲਵੀਰ ਪ੍ਰਧਾਨ ਮਾਸਟਰ ਪ੍ਰੇਮ ਸਰੂਪ ਛਾਜਲੀ, ਮਾਸਟਰ ਜਸਵੀਰ, ਬਲਜਿੰਦਰ ਜਿੰਦੂ, ਰਿੰਕੂ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚਿੱਟੇ ਸਮੇਤ ਇੱਕ ਵਿਅਕਤੀ ਕਾਬੂ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ <br/>
Ad Position 24