ਧੂਰੀ, 3 ਜੂਨ (ਸੰਜੇ ਲਹਿਰੀ)-ਪੰਜਾਬੀ ਸਾਹਿਤ ਸਭਾ ਧੂਰੀ ਦਾ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤਕ ਭਵਨ ਵਿਖੇ ਹੋਇਆ | ਇਸ ਮੌਕੇ ਬੀਤੇ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇਣ ਵਾਲੇ ਲੇਖਕਾਂ ਅਤੇ ਕਲਾਕਾਰਾਂ ਖ਼ੋਜੀ ਵਿਦਵਾਨ ਡਾ. ਰਤਨ ਸਿੰਘ ਜੱਗੀ, ਪਾਕਿਸਤਾਨੀ ਕਵੀ ਤਜੱਮਲ ਕਲੀਮ ਅਤੇ ਮਾਝੇ ਦੀ ਸੁਰੀਲੀ ਗਾਇਕਾ ਮੋਹਣੀ ਰਸੀਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਦੂਸਰੇ ਮਤੇ ਰਾਹੀਂ ਸਰਕਾਰ ਤੋਂ ਤੇਲਗੂ ਭਾਸ਼ਾ ਦੇ ਹੇਜ ਦੀ ਥਾਂ ਮਾਤ ਭਾਸ਼ਾ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਮੰਗ ਕੀਤੀ ਗਈ ਅਤੇ ਤੀਜੇ ਮਤੇ ਰਾਹੀਂ ਸ਼ਹਿਰ ਦੇ ਹੋਣਹਾਰ ਨੌਜਵਾਨ ਭਾਵਿਤ ਜੈਨ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰ ਕੇ ਧੂਰੀ ਇਲਾਕੇ ਦਾ ਨਾਂ ਰੌਸ਼ਨ ਕਰਨ ਅਤੇ ਡਾ. ਰਾਜਵੰਤ ਕੌਰ ਪੰਜਾਬੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਨਿਯੁਕਤ ਹੋਣ 'ਤੇ ਵਧਾਈ ਦਿੱਤੀ ਗਈ | ਦੂਸਰੇ ਦੌਰ ਵਿਚ ਇਸ ਮਹੀਨੇ ਜਨਮੇਂ ਮੈਂਬਰਾਂ ਵਿਚੋਂ ਹਾਜ਼ਰ ਗੁਰਦਿਆਲ ਨਿਰਮਾਣ , ਕੁਲਜੀਤ ਧਵਨ ਅਤੇ ਜਸਵੀਰ ਸਿੰਘ ਬੰਗਾਵਾਲੀ ਦਾ ਜਨਮ ਦਿਨ ਮਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਚੌਥੇ ਸਭਾ ਦੇ ਸਰਪ੍ਰਸਤ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ ਤਾਈਾ ਵਿਦੇਸ਼ ਬੈਠਿਆਂ ਨੂੰ ਮੁਬਾਰਕਬਾਦ ਭੇਜੀ ਗਈ | ਅਖੀਰ ਵਿਚ ਗੁਰਮੀਤ ਸਿੰਘ ਸੋਹੀ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਸ਼੍ਰੀ ਰਜਿੰਦਰ ਸਿੰਘ ਰਾਜਨ, ਜਗਦੇਵ ਸ਼ਰਮਾ, ਕਰਮ ਸਿੰਘ ਜ਼ਖ਼ਮੀ, ਪਵਨ ਕੁਮਾਰ ਹੋਸ਼ੀ, ਸਰਬਜੀਤ ਸੰਗਰੂਰ ਵੀ, ਬਲਜਿੰਦਰ ਈਲਵਾਲ, ਆਕਾਸ਼ ਪ੍ਰੀਤ ਬਾਜਵਾ, ਗੁਰਮੁਖ ਸਿੰਘ ਸੰਗਰੂਰ, ਅਜਾਇਬ ਸਿੰਘ ਕੋਮਲ, ਬਲਜੀਤ ਸਿੰਘ ਬਾਂਸਲ, ਅਮਰ ਗਰਗ ਕਲਮਦਾਨ, ਹਰਬੰਸ ਸਿੰਘ ਬੇਨੜ, ਸੁਖਵਿੰਦਰ ਲੋਟੇ, ਮਨਪ੍ਰੀਤ ਕੌਰ ਢੀਂਡਸਾ, ਮਨਜੀਤ ਕੌਰ ਸੰਧੂ, ਰਣਜੀਤ ਆਜ਼ਾਦ ਕਾਂਝਲਾ, ਮੀਤ ਸਕਰੌਦੀ, ਸ਼ੈਲੇਂਦਰ ਕੁਮਾਰ ਗਰਗ, ਪੇਂਟਰ ਸੁਖਦੇਵ ਸਿੰਘ ਅਤੇ ਬੇਟੀ ਗੋਰਸੀ ਸ਼ਰਮਾ ਨੇ ਆਪਣੀਆਂ ਸੱਜਰੀਆਂ ਅਤੇ ਚੋਣਵੀਂਆਂ ਰਚਨਾਵਾਂ ਪੇਸ਼ ਕਰ ਕੇ ਖ਼ੂਬ ਰੰਗ ਬੰਨਿ੍ਹਆਂ |