ਜ਼ਿਲ੍ਹਾ ਸੰਗਰੂਰ 'ਚ ਸਾਲ 2024-25 ਦੌਰਾਨ ਖਾਧ ਪਦਾਰਥਾਂ ਦੇ ਲਏ 214 ਨਮੂਨਿਆਂ 'ਚੋਂ 62 ਨਮੂਨੇ ਫ਼ੇਲ੍ਹ <br/>
ਡਾ: ਅਮਰਜੀਤ ਸਿੰਘ ਮਾਨ, ਤੇਜਿੰਦਰ ਸਿੰਘ ਸੰਘਰੇੜੀ, ਸੁੁਰਜੀਤ ਸਿੰਘ ਗਰੇਵਾਲ ਐਡਵੋਕੇਟ, ਲਲਿਤ ਕੁਮਾਰ ਗਰਗ ਐਡਵੋਕੇਟ, ਸੁਨੀਲ ਗੋਇਲ ਡਿੰਪਲ | ਤਸਵੀਰਾਂ: ਮੁਕੇਸ਼ ਕੁਮਾਰ
<br/>
04-06-2025
ਮਿਲਾਵਟਖ਼ੋਰਾਂ 'ਤੇ ਹੋਣ ਕਤਲ ਦੇ ਮਾਮਲੇ ਦਰਜ
ਸੰਗਰੂਰ-ਸਮਾਜ ਚਿੰਤਕ ਸਾਇੰਟੇਫ਼ਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ: ਅਮਰਜੀਤ ਸਿੰਘ ਮਾਨ ਦਾ ਕਹਿਣਾ ਕਿ ਦੁੱਧ ਸਮੇਤ ਹੋਰ ਖਾਧ ਪਦਾਰਥਾਂ ਵਿਚ ਬਹੁਤ ਹੀ ਹਾਨੀਕਾਰਕ ਰਸਾਇਣਿਕ ਪਦਾਰਥਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ ਜਿਸ ਨਾਲ ਦਸ਼ਤ, ਪੇਟ ਦਰਦ, ਗੁਰਦੇ, ਐਲਰਜੀ, ਜਿਗਰ ਅਤੇ ਦਿਲ ਦੀਆਂ ਬਿਮਾਰੀਆਂ ਲੋਕਾਂ ਨੰੂ ਆਪਣੇ ਕਲਾਵੇਂ ਵਿਚ ਲੈ ਰਹੀਆਂ ਹਨ | ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਦਾ ਕਹਿਣਾ ਹੈ ਕਿ ਪੰਜਾਬ ਵਿਚ 21 ਪ੍ਰਤੀਸ਼ਤ ਦੇਸੀ ਘਿਓ ਅਤੇ 26 ਫ਼ੀਸਦੀ ਖੋਏ ਦੇ ਨਮੂਨਿਆਂ ਦਾ ਮਾਪਦੰਡਾਂ ਤੇ ਖਰੇ ਨਾ ਉੱਤਰਨਾ ਬਹੁਤ ਹੀ ਚਿੰਤਾਜਨਕ ਹੈ | ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਐਡਵੋਕੇਟ ਲਲਿਤ ਕੁਮਾਰ ਗਰਗ ਦਾ ਕਹਿਣਾ ਕਿ ਜਿੰਨੀ ਦੁੱਧ ਦੀ ਉਤਪਾਦਕਤਾ ਹੈ, ਉਸ ਤੋਂ ਕਿਤੇ ਜ਼ਿਆਦਾ ਸਪਲਾਈ ਹੋ ਰਿਹਾ ਹੈ, ਨਕਲੀ ਦੁੱਧ, ਪਨੀਰ ਖੋਏ ਦੀ ਭਰਮਾਰ ਹੈ | ਸਪਸ਼ਟ ਹੈ ਕਿ ਨਕਲੀ ਅਤੇ ਮਿਲਾਵਟੀ ਦੁੱਧ ਅਤੇ ਪਦਾਰਥ ਸਪਲਾਈ ਹੋ ਰਹੇ ਹਨ | ਭਾਜਪਾ ਆਗੂ ਆਗੂ ਸੁਨੀਲ ਗੋਇਲ ਡਿੰਪਲ ਦਾ ਕਹਿਣਾ ਹੈ ਕਿ ਮਿਲਾਵਟੀਖੋਰੀ ਨਾਲ ਬਿਮਾਰੀਆਂ ਅਤੇ ਮੌਤਾਂ ਵੰਡੀਆਂ ਜਾ ਰਹੀਆਂ ਹਨ | ਸਰਕਾਰ ਨੰੂ ਮਿਲਾਵਟੀਖੋਰੀ ਨਾਲ ਨਿਪਟਣ ਲਈ ਮਿਲਾਵਟਖੋਰਾਂ 'ਤੇ ਕਤਲ ਦੇ ਮਾਮਲੇ ਦਰਜ਼ ਕਰਨੇ ਚਾਹੀਦੇ ਹਨ |